ਬੇਹੋਸ਼ੀ ਦੀ ਹਾਲਤ ’ਚ ਮਿਲੀ ਮਹਿਲਾ ਦੀ ਹਸਪਤਾਲ ’ਚ ਹੋਈ ਮੌਤ, ਹਰਿਆਣਾ ਵਾਸੀ ਦੇ ਰੂਪ ’ਚ ਹੋਈ ਪਛਾਣ

Thursday, Jul 22, 2021 - 01:16 PM (IST)

ਅਬੋਹਰ (ਸੁਨੀਲ): ਬੀਤੇ ਦਿਨੀ ਬੱਲੂਆਣਾ ਵਿਧਾਨ ਸਭਾ ਖ਼ੇਤਰ ਦੇ ਪਿੰਡ ਅਮਰਪੁਰਾ ਨੇੜੇ ਮਿਲੀ ਇਕ ਅਣਪਛਾਤੀ ਮਹਿਲਾ ਦੀ ਹਸਪਤਾਲ ’ਚ ਮੌਤ ਹੋ ਜਾਣ ਬਾਅਦ ਉਸਦੀ ਪਛਾਣ 50 ਸਾਲਾ ਛਿੰਦਰ ਕੌਰ ਪਤਨੀ ਓਮ ਪ੍ਰਕਾਸ਼ ਵਾਸੀ ਪਿੰਡ ਧੋਲੀਪਾਲਾ, ਜ਼ਿਲ੍ਹਾ ਸਿਰਸਾ ਹਰਿਆਣਾ ਦੇ ਰੂਪ ’ਚ ਹੋਈ। ਥਾਣਾ ਬਹਾਵਵਾਲਾ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਰਮੇਸ਼ ਕੁਮਾਰ ਨੇ ਮ੍ਰਿਤਕਾ ਦੇ ਬੇਟੇ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਉਨ੍ਹਾਂ ਹਵਾਲੇ ਕਰ ਦਿੱਤੀ।

ਜਾਣਕਾਰੀ ਅਨੁਸਾਰ ਬੀਤੇ ਦਿਨੀ ਅਮਰਪੁਰਾ ਨੇੜੇ ਮਹਿਲਾ ਬੇਹੋਸ਼ੀ ਹਾਲਤ ’ਚ ਮਿਲਣ ’ਤੇ 108 ਐਂਬੂਲੈਂਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਮੌਤ ਹੋ ਗਈ, ਪੁਲਸ ਨੇ ਲਾਸ਼ ਨੂੰ ਪਛਾਣ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ। ਸੋਸ਼ਲ ਮੀਡੀਆ ’ਤੇ ਮ੍ਰਿਤਕਾਂ ਦੀਆਂ ਖਬਰਾਂ ਪੜ੍ਹ ਕੇ ਉਨ੍ਹਾਂ ਬੇਟੇ ਪਿਰਥੀਰਾਜ ਨੇ ਹਸਪਤਾਲ ’ਚ ਪਹੁੰਚ ਕੇ ਪਛਾਣ ਕਰਦੇ ਹੋਏ ਪੁਲਸ ਨੂੰ ਦੱਸਿਆ ਕਿ ਉਸ ਦੀ ਮਾਂ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਅਕਸਰ ਆਜਮਵਾਲਾ ’ਚ ਆਪਣੀਆਂ ਬੇਟੀਆਂ ਨੂੰ ਮਿਲਣ ਆਇਆ ਕਰਦੀ ਸੀ ਬੀਤੇ ਦਿਨੀ ਵੀ ਉਹ ਇੱਥੇ ਮਿਲਣ ਆਈ ਹੋਈ ਸੀ ਅਤੇ ਉਨ੍ਹਾਂ ਨੂੰ ਮਿਲਣ ਬਾਅਦ ਉਥੋਂ ਚਲੀ ਗਈ ਅਤੇ ਬੀਤੇ ਦਿਨੀ ਬੇਹੋਸ਼ੀ ਦੀ ਹਾਲਤ ’ਚ ਅਮਰਪੁਰਾ ’ਚ ਮਿਲੀ।

Shyna

This news is Content Editor Shyna