ਮਾਲਵੇ ਦੇ ਵੱਖ-ਵੱਖ ਹਲਕਿਆਂ 'ਚ ਮਨਾਇਆ ਗਿਆ ਹੋਲੀ ਦਾ ਤਿਉਹਾਰ

03/21/2019 4:45:15 PM

ਹੋਲੀ ਦਾ ਤਿਉਹਾਰ ਅੱਜ ਪੂਰੇ ਦੇਸ਼ 'ਚ ਬੜੇ ਹੀ ਪਿਆਰ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰਾਂ ਮਾਲਵੇ ਦੇ ਵੱਖ-ਵੱਖ ਹਲਕਿਆਂ 'ਚ ਹੋਲੀ ਦਾ ਤਿਉਹਾਰ ਲੋਕਾਂ ਅਤੇ ਬੱਚਿਆਂ ਵਲੋਂ ਆਪਸ 'ਚ ਮਿਲ ਕੇ ਇਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਗਿਆ।

ਮੋਗਾ (ਵਿਪਨ) - ਜਿੱਥੇ ਅੱਜ ਪੂਰੇ ਦੇਸ਼ 'ਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਮੋਗਾ 'ਚ ਵੀ ਇਸ ਦੀ ਝਲਕ ਦੇਖਣ ਨੂੰ ਮਿਲੀ ਹੈ। ਮੋਗਾ 'ਚ ਲੋਕ ਟੋਲੀਆਂ ਬਣਾ ਕੇ ਇਕ ਦੂਜੇ 'ਤੇ ਰੰਗ ਲਗਾ ਕੇ ਹੋਲੀ ਦਾ ਤਿਉਹਾਰ ਮਨਾ ਰਹੇ ਹਨ।  

ਬਠਿੰਡਾ (ਅਮਿਤ) - ਬਠਿੰਡਾ ਦੀ ਗ੍ਰੀਨ ਸਿਟੀ 'ਚ ਅੱਜ ਔਰਤਾਂ ਨੇ ਮਿਲ ਕੇ ਹੋਲੀ ਖੇਡੀ ਅਤੇ ਇਕ ਦੂਜੇ ਨੂੰ ਬੜੇ ਹੀ ਪਿਆਰ ਨਾਲ ਰੰਗ ਲਗਾਇਆ। ਇਸ ਦੌਰਾਨ ਲੌਕਾਂ ਨੇ ਵੈਰ-ਭਾਵਨਾ ਨੂੰ ਦੂਰ ਰੱਖ ਕੇ ਮਿਲ ਕੇ ਇਕ ਦੂਜੇ ਨਾਲ ਬੜੇ ਹੀ ਪਿਆਰ ਨਾਲ ਹੋਲੀ ਦਾ ਤਿਉਹਾਰ ਮਨਾਇਆ। ਦੂਜੇ ਪਾਸੇ ਛੋਟੇ-ਛੋਟੇ ਬੱਚੇ ਪਾਣੀ ਅਤੇ ਰੰਗਾ ਨਾਲ ਮਿਲ ਕੇ ਹੋਲੀ ਖੇਡ ਰਹੇ ਸਨ।

ਫਿਰੋਜ਼ਪੁਰ (ਸਨੀ) - ਹੋਲੀ ਦਾ ਤਿਉਹਾਰ ਅੱਜ ਪੂਰੇ ਦੇਸ਼ ਭਰ 'ਚ ਇਕ ਦੂਜੇ ਨੂੰ ਰੰਗ ਲਗਾ ਕੇ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ 'ਚ ਵੀ ਛੋਟੇ- ਛੋਟੇ ਬੱਚੇ ਅਤੇ ਨੌਜਵਾਨ ਪੀੜੀ ਆਪਸ 'ਚ ਮਿਲ ਕੇ ਇਕ ਦੂਜੇ ਨੂੰ ਰੰਗ ਲੱਗਾ ਕੇ ਹੋਲੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾ ਰਹੇ ਹਨ। ਹੋਲੀ ਦਾ ਤਿਉਹਾਰ ਮਨਾ ਰਹੇ ਲੋਕਾਂ ਅਤੇ ਮਹਿਲਾਵਾਂ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਅਤੇ ਭਾਈਚਾਰੇ ਦਾ ਪ੍ਰਤੀਕ ਹੁੰਦਾ ਹੈ। 

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ 'ਚ ਆਪਸੀ ਪਿਆਰ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਰੰਗਾਂ ਦਾ ਤਿਉਹਾਰ ਹੋਲੀ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ਅਤੇ ਪਿੰਡਾਂ ਦੀਆਂ ਗਲੀਆਂ 'ਚ ਜਿਥੇ ਬੱਚਿਆਂ ਨੂੰ ਇਕ ਦੂਜੇ ਨੂੰ ਰੰਗ ਲਗਾ ਕੇ ਖੂਬ ਮਸਤੀ ਕਰਦੇ ਦੇਖਿਆਂ ਗਿਆ, ਉਥੇ ਹੀ ਰੰਗਾਂ ਨਾਲ ਗੱਚ ਹੋਏ ਨੌਜਵਾਨ ਮੋਟਰਸਾਈਕਲਾਂ ਅਤੇ ਹੋਰ ਵਹੀਕਲਾਂ 'ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆਏ।

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਆਪਸੀ ਪ੍ਰੇਮ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਰੰਗਾਂ ਦਾ ਤਿਉਹਾਰ ਹੋਲੀ ਸ਼ਹਿਰ ਵਾਸੀਆਂ ਵਲੋਂ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਹੋਲੀ ਦੇ ਤਿਉਹਾਰ ਨੂੰ ਲੈ ਕੇ ਬਜ਼ਾਰਾਂ 'ਚ ਜਿੱਥੇ ਨੌਜਵਾਨ ਲੜਕੇ- ਲੜਕੀਆਂ ਟੋਲੀਆਂ ਬਣਾ ਕੇ ਹੋਲੀ ਖੇਡਦੇ ਨਜ਼ਰ ਆਏ ਉੱਥੇ ਹੀ ਗਲੀ ਮੁਹੱਲਿਆਂ 'ਚ ਬੱਚਿਆਂ ਨੇ ਰੰਗਾਂ ਦਾ ਇਹ ਤਿਉਹਾਰ ਖੁਸ਼ੀ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ ਰੰਗਾਂ 'ਚ ਰੰਗੇ ਨੌਜਵਾਨ ਸ਼ਹਿਰ ਦੇ ਬਜ਼ਾਰਾਂ 'ਚ ਮੋਟਰਸਾਈਕਲਾਂ, ਸਕੂਟਰਾਂ, ਜੀਪਾਂ, ਕਾਰਾਂ ਅਤੇ ਟ੍ਰੈਕਟਰਾਂ 'ਤੇ ਹੋਲੀ ਖੇਡਦੇ ਹੋਏ ਨਜ਼ਰ ਆਏ।

rajwinder kaur

This news is Content Editor rajwinder kaur