11 ਲੱਖ ਦੀ ਹੈਰੋਇਨ ਸਮੇਤ ਕਾਬੂ

02/17/2020 4:44:54 PM

ਸਮਾਣਾ (ਦਰਦ): ਸੀ. ਆਈ. ਏ. ਸਟਾਫ ਸਮਾਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੋਮਵਾਰ ਤੜਕੇ ਪਿੰਡ ਲੰਗੜੋਈ ਵਿਖੇ ਛਾਪਾਮਾਰੀ ਦੌਰਾਨ ਇਕ ਨੌਜਵਾਨ ਨੂੰ 22 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਹੈਰੋਇਨ ਦੀ ਅੰਤਰ-ਰਾਸ਼ਟਰੀ ਕੀਮਤ 11 ਲੱਖ ਰੁਪਏ ਦੱਸੀ ਗਈ ਹੈ। ਇਸ ਸਬੰਧੀ ਸੀ. ਆਈ. ਏ. ਸਟਾਫ ਸਮਾਣਾ ਦੇ ਮੁਖੀ ਸਵਰਨ ਗਾਂਧੀ ਨੇ ਦੱਸਿਆ ਕਿ ਏ. ਐੱਸ. ਆਈ. ਬਲਕਾਰ ਸਿੰਘ ਵੱਲੋਂ ਪੁਲਸ ਪਾਰਟੀ ਸਣੇ ਗਸ਼ਤ ਦੌਰਾਨ ਪਿੰਡ ਲੰਗੜੋਈ ਵਿਖੇ ਇਕ ਨੌਜਵਾਨ ਵੱਲੋਂ ਹੈਰੋਇਨ ਦਾ ਧੰਦਾ ਕਰਨ ਸਬੰਧੀ ਮਿਲੀ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਸੋਮਵਾਰ ਤੜਕੇ ਸਟਾਫ ਨਾਲ ਉਕਤ ਪਿੰਡ ਵਿਚ ਮੁਲਜ਼ਮ ਦੇ ਘਰ ਛਾਪਾਮਾਰੀ ਕੀਤੀ ਅਤੇ ਜਾਂਚ ਦੌਰਾਨ ਇਕ ਕਮਰੇ ਦੀ ਅਲਮਾਰੀ ਵਿਚੋਂ 22 ਗ੍ਰਾਮ ਹੈਰੋਇਨ ਬਰਾਮਦ ਕਰਕੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਦੀ ਪਛਾਣ ਰਸ਼ਵਿੰਦਰ ਸਿੰਘ ਨਿਵਾਸੀ ਪਿੰਡ ਲੰਗੜੋਈ ਵਜੋਂ ਹੋਈ।ਪੁਲਸ ਨੇ ਮਾਮਲਾ ਦਰਜ਼ ਕਰਕੇ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਜੇਲ ਭੇਜ ਦਿੱਤਾ।

Shyna

This news is Content Editor Shyna