ਗਰਮੀ ਨਾਲ ਇਕ ਵਿਅਕਤੀ ਦੀ ਮੌਤ, 2 ਦੀ ਹਾਲਤ ਵਿਗੜੀ

07/01/2019 8:42:56 PM

ਬਠਿੰਡਾ,(ਸੁਖਵਿੰਦਰ): ਦੇਸ਼ ਭਰ 'ਚ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਹਾਲ ਬੇਹਾਲ ਹੋਇਆ ਪਿਆ ਹੈ। ਇਸ ਦੌਰਾਨ ਬੰਠਿਡਾ ਦੇ ਮਹਾਨਗਰ 'ਚ ਗਰਮੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਬੇਹੋਸ਼ ਹੋ ਗਏ। ਜਿਨ੍ਹਾਂ ਨੂੰ ਸਹਾਰਾ ਲਾਈਫ ਸੇਵਿੰਗ ਬ੍ਰਿਗੇਡ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਅਮਰੀਕ ਸਿੰਘ ਰੋਡ 'ਤੇ ਪਾਰਕਿੰਗ 'ਚ ਗਰਮੀ ਕਾਰਨ ਇਕ ਰਿਕਸ਼ਾ ਚਾਲਕ ਗੁਰਦੀਪ ਸਿੰਘ (60) ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਸੰਸਥਾ ਦੇ ਵਰਕਰਾਂ ਵੱਲੋਂ ਤੁਰੰਤ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਇਲਾਵਾ ਮਾਲ ਗੋਦਾਮ ਰੋਡ 'ਤੇ ਗਰਮੀ ਕਾਰਨ ਗਾਂਧੀ (40) ਤੇ ਰੇਲਵੇ ਉਡੀਕ ਘਰ 'ਚ ਅੰਮ੍ਰਿਤਪਾਲ (41) ਦੀ ਹਾਲਤ ਵਿਗੜ ਗਈ।