ਵਿਦਿਆਰਥਣ ਨਾਲ ਛੇਡ਼ਛਾਡ਼ ਦੇ ਦੋਸ਼ੀ ਨੂੰ ਡੇਢ ਸਾਲ ਦੀ ਕੈਦ

01/24/2019 2:50:04 AM

 ਚੰਡੀਗਡ਼੍ਹ, (ਸੰਦੀਪ)- ਕੋਚਿੰਗ ਕਲਾਸ ਲਈ ਜਾ ਰਹੀ ਵਿਦਿਆਰਥਣ ਨਾਲ ਛੇਡ਼ਛਾਡ਼ ਦੇ ਮਾਮਲੇ ’ਚ ਜ਼ਿਲਾ ਅਦਾਲਤ ਨੇ ਸੈਕਟਰ-25 ਨਿਵਾਸੀ ਰਾਜਕੁਮਾਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਡੇਢ ਸਾਲ ਦੀ ਸਜ਼ਾ ਸੁਣਾਈ ਹੈ, ਨਾਲ ਹੀ ਅਦਾਲਤ ਨੇ ਦੋਸ਼ੀ ’ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਪਿਛਲੇ ਸਾਲ ਸੈਕਟਰ-11 ਥਾਣਾ ਪੁਲਸ ਨੇ ਕੇਸ ਦਰਜ ਕੀਤਾ ਸੀ। 
4 ਫਰਵਰੀ 2018 ਦੀ ਸ਼ਾਮ ਨੂੰ ਉਹ 5:30 ਵਜੇ ਆਪਣੇ ਕੋਚਿੰਗ ਸੈਂਟਰ ਨੂੰ ਜਾ ਰਹੀ ਸੀ। ਦੋਸ਼ੀ ਵੀ ਉਥੇ ਹੀ ਇਕ ਕੋਚਿੰਗ ਸੈਂਟਰ ’ਚ  ਸੇਵਾਦਾਰ ਵਜੋਂ ਕੰਮ ਕਰਦਾ ਸੀ। ਉਹ ਅਚਾਨਕ ਅਧਨੰਗੀ  ਹਾਲਤ ’ਚ ਉਸਦੇ ਸਾਹਮਣੇ ਆ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ। ਇਹ ਵੇਖ ਕੇ ਪੀਡ਼ਤਾ ਘਬਰਾ ਗਈ ਅਤੇ ਉਸਨੇ ਉਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਦੋਸ਼ੀ ਮੌਕਾ ਵੇਖ ਕੇ ਉਥੋਂ ਤੁਰੰਤ ਫਰਾਰ ਹੋ ਗਿਆ। ਪੀਡ਼ਤਾ ਘਬਰਾ ਗਈ ਤੇ ਡਰ ਕਾਰਨ ਉਸਨੇ ਇਸ ਸਬੰਧੀ ਕਿਸੇ ਨੂੰ ਨਹੀਂ ਦੱਸਿਆ। ਇਸ ਤੋਂ ਬਾਅਦ ਦੋਸ਼ੀ ਨੇ 7 ਫਰਵਰੀ ਨੂੰ ਫਿਰ ਉਸੇ ਜਗ੍ਹਾ ’ਤੇ ਪੀਡ਼ਤਾ ਦਾ ਰਸਤਾ ਰੋਕ ਕੇ ਉਸਦੀ ਬਾਂਹ ਫਡ਼ ਲਈ ਅਤੇ ਜ਼ਬਰਦਸਤੀ ਕਰਨ ਲੱਗਾ ਪਰ ਇਸ ਵਾਰ ਵੀ ਰੌਲਾ ਪਾਉਣ ’ਤੇ ਉਹ ਭੱਜ ਗਿਆ।  ਇਸ ਤੋਂ ਬਾਅਦ ਪੀਡ਼ਤਾ ਨੇ ਪ੍ਰੇਸ਼ਾਨ ਹੋ ਕੇ ਸਾਰੀ ਘਟਨਾ ਆਪਣੇ ਭਰਾ ਨੂੰ ਘਰ  ਜਾ ਕੇ ਦੱਸੀ ਅਤੇ ਦੋਸ਼ੀ ਖਿਲਾਫ ਥਾਣੇ ’ਚ ਸ਼ਿਕਾਇਤ ਦਿੱਤੀ।