ਲੋਕਾਂ ਲਈ ਮਿਸਾਲ ਬਣੀ ਗੁਰਸ਼ਰਨ, ਗਰੀਬੀ ਦੇ ਚੱਲਦਿਆਂ ਵੀ ਨਹੀਂ ਹਾਰੀ ਹਿੰਮਤ, ਕੁਸ਼ਤੀ 'ਚ ਹਾਸਲ ਕੀਤੇ ਵੱਡੇ ਮੁਕਾਮ

11/26/2023 5:39:34 PM

ਫਰੀਦਕੋਟ- ਦੁਨੀਆ 'ਚ ਕਈ ਤਰ੍ਹਾਂ ਦੇ ਲੋਕ ਵਸਦੇ ਹਨ, ਜਿਸ 'ਚ ਕਈ ਅਮੀਰ ਹਨ ਅਤੇ ਕਈ ਗਰੀਬ ਵੀ ਹਨ। ਕਈ ਲੋਕ ਗਰੀਬ ਹੋਣ ਦੇ ਬਾਵਜੂਦ ਵੀ ਅਸੰਭਵ ਚੀਜ਼ ਨੂੰ ਸੰਭਵ ਕਰ ਦਿਖਾਉਂਦੇ ਹਨ। ਅਜਿਹੀ ਕਹਾਣੀ ਗੁਰਸ਼ਰਨ ਕੌਰ ਦੀ ਹੈ, ਜਿਸ ਦੀਆਂ ਮੁਸ਼ਕਿਲਾਂ ਬਹੁਤ ਜ਼ਿਆਦੀਆਂ ਸਨ, ਪਰ ਗਰੀਬ ਹੋਣ ਕਾਰਨ ਉਸ ਨੇ ਹਿੰਮਤ ਨਹੀਂ ਹਾਰੀ। ਗੁਰਸ਼ਰਨ ਕੌਰ ਬਚਪਨ ਤੋਂ ਹੀ ਪਹਿਲਵਾਨੀ ਕਰ ਰਹੀ ਸੀ ਪਰ ਜਦੋਂ ਉਹ ਵੱਡੀ ਹੋਈ ਤਾਂ ਪਰਿਵਾਰ ਨੇ ਉਸ ਨੂੰ ਕੁਸ਼ਤੀ ਕਰਨ ਤੋਂ ਮਨ੍ਹਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਿਆਂ ਆਪਣਾ ਅਤੇ ਆਪਣੇ ਪਰਿਵਾਰ ਦੇ ਨਾਲ-ਨਾਲ ਪੰਜਾਬ ਦਾ ਨਾਮ ਰਾਸ਼ਟਰੀ ਮੰਚ 'ਤੇ ਰੋਸ਼ਨ ਕੀਤਾ। ਫਰੀਦਕੋਟ ਦੇ ਪਿੰਡ ਚਹਿਲ ਦਾ ਰਹਿਣ ਵਾਲੀ 22 ਸਾਲਾ ਗੁਰਸ਼ਰਨ 10 ਵਾਰ ਰਾਸ਼ਟਰੀ ਪੱਧਰ 'ਤੇ ਕੁਸ਼ਤੀ ਖੇਡ ਚੁੱਕੀ ਹੈ ਅਤੇ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ।

ਇਹ ਵੀ ਪੜ੍ਹੋ-  ਤਰਨਤਾਰਨ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ, ਦੋਵੇਂ ਪਾਸੋਂ ਚੱਲੀਆਂ ਗੋਲੀਆਂ

ਟਹਾਲ ਹੀ 'ਚ ਗੋਆ 'ਚ ਹੋਈਆਂ 37ਵੀਆਂ ਰਾਸ਼ਟਰੀ ਖੇਡਾਂ 'ਚ ਵੀ ਗੁਰਸ਼ਰਨ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਗੁਰਸ਼ਰਨ ਨੇ ਦੱਸਿਆ ਕਿ ਉਸ ਨੂੰ ਬਚਪਨ ਵਿੱਚ ਬਹੁਤ ਗੁੱਸਾ ਆਉਂਦਾ ਸੀ। ਇਸ ਬਾਰੇ ਅਧਿਆਪਕਾਂ ਨੂੰ ਵੀ ਪਤਾ ਸੀ। ਜਦੋਂ ਉਹ ਦਸਵੀਂ ਵਿੱਚ ਪੜ੍ਹਦੀ ਸੀ ਤਾਂ ਸਕੂਲ ਪੱਧਰ ’ਤੇ ਕੁਸ਼ਤੀ ਕਰਵਾਈ ਗਈ। ਕੋਚ ਖੁਸ਼ਵਿੰਦਰ ਸਿੰਘ ਨੇ ਵੀ ਉਸ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਜਦੋਂ ਉਹ ਇਕ-ਦੋ ਮੈਚ ਖੇਡੀ ਤਾਂ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਹੌਲੀ-ਹੌਲੀ ਇਸ ਵਿਚ ਉਸ ਦੀ ਦਿਲਚਸਪੀ ਵਧਣ ਲੱਗੀ। ਫਿਰ ਉਸਨੇ ਕੋਚ ਖੁਸ਼ਵਿੰਦਰ ਸਿੰਘ ਤੋਂ ਕੁਸ਼ਤੀ ਦੀ ਸਿਖਲਾਈ ਵੀ ਲੈਣੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਹੀ ਪਹਿਲਾਂ ਰਾਜ ਅਤੇ ਫਿਰ ਰਾਸ਼ਟਰੀ ਪੱਧਰ 'ਤੇ ਤਗਮੇ ਜਿੱਤਣੇ ਸ਼ੁਰੂ ਕਰ ਦਿੱਤੇ। ਗੁਰਸ਼ਰਨ 'ਬਾਲ ਕੁਮਾਰੀ' ਅਤੇ 'ਭਾਰਤ ਕੁਮਾਰੀ' ਦਾ ਟਾਈਟਲ ਵੀ  ਜੀਤ ਚੁੱਕੀ ਹੈ।

ਇਹ ਵੀ ਪੜ੍ਹੋ-  ਆਮ ਆਦਮੀ ਪਾਰਟੀ ਨੂੰ 11 ਸਾਲ ਹੋਏ ਪੂਰੇ, CM ਮਾਨ ਨੇ ਟਵੀਟ ਕਰ ਆਖੀ ਇਹ ਗੱਲ

ਗੁਰਸ਼ਰਨ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਪਰਿਵਾਰ ਨੇ ਉਸ ਨੂੰ ਕੁਸ਼ਤੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ। ਬੜੀ ਮੁਸ਼ਕਲ ਨਾਲ ਉਸ ਨੇ ਪਰਿਵਾਰ ਨੂੰ ਮਨਾ ਲਿਆ। ਦਰਅਸਲ, ਸ਼ੁਰੂਆਤ ਵਿੱਚ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਕੁੜੀਆਂ ਵੀ ਕੁਸ਼ਤੀ ਖੇਡਦੀਆਂ ਹਨ, ਇਸ ਲਈ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੀ ਧੀ ਲਈ ਕੁਸ਼ਤੀ ਖੇਡਣਾ ਠੀਕ ਨਹੀਂ ਹੋਵੇਗਾ। ਖੁਰਾਕ ਦੀ ਵੀ ਸਮੱਸਿਆ ਸੀ। ਪਰਿਵਾਰ ਉਸਨੂੰ ਉਹ ਸਭ ਕੁਝ ਦੇਣ ਦੇ ਯੋਗ ਨਹੀਂ ਸੀ ਜੋ ਇੱਕ ਪਹਿਲਵਾਨ ਨੂੰ ਚਾਹੀਦਾ ਹੈ। ਉਹ ਘਰ ਦੀ ਰੋਟੀ ਅਤੇ ਸਬਜ਼ੀ 'ਤੇ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਕਰਦੇ ਸੀ ਪਰ ਫਿਰ ਵੀ ਉਸ ਨੇ  ਅਭਿਆਸ ਜਾਰੀ ਰੱਖਿਆ। ਉਹ ਸਵੇਰੇ ਤਿੰਨ ਵਜੇ ਪਿੰਡ ਤੋਂ ਸਾਈਕਲ 'ਤੇ ਅਭਿਆਸ ਕਰਨ ਲਈ ਫਰੀਦਕੋਟ ਆਉਂਦੀ ਹੈ। 

ਇਹ ਵੀ ਪੜ੍ਹੋ-  ਟਰੇਨ 'ਚ ਖ਼ਰਾਬ ਖਾਣਾ ਪਰੋਸਣ 'ਤੇ ਲੱਗੇਗਾ ਭਾਰੀ ਜੁਰਮਾਨਾ, ਤੈਅ ਕੀਤੀਆਂ 4 ਸ਼੍ਰੇਣੀਆਂ

ਜਦੋਂ ਗੁਰਸ਼ਰਨ ਮਹਿਜ਼ 13 ਦਿਨਾਂ ਦੀ ਸੀ, ਉਸ ਦੇ ਮਾਮਾ ਹਰਦਮ ਸਿੰਘ ਨੇ ਉਸ ਨੂੰ ਆਪਣੀ ਭੈਣ ਤੋਂ ਗੋਦ ਲਿਆ ਸੀ। ਹਰਦਮ ਸਿੰਘ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਆਪਣੇ ਸਾਈਕਲ 'ਤੇ ਦੁਕਾਨਾਂ ਨੂੰ ਬਿਸਕੁਟ, ਭੁਜੀਆ ਅਤੇ ਹੋਰ ਸਮਾਨ ਸਪਲਾਈ ਕਰਦਾ ਹੈ। ਅਸੀਂ ਇਸ ਤੋਂ ਮੁਸ਼ਕਿਲ ਨਾਲ 400 ਰੁਪਏ ਕਮਾ ਪਾਉਂਦੇ ਹਾਂ। ਉਸ ਨੇ ਪਹਿਲਾਂ ਤਾਂ ਗੁਰਸ਼ਰਨ ਦਾ ਵਿਰੋਧ ਕੀਤਾ, ਪਰ ਕੁਸ਼ਤੀ ਦੇ ਪ੍ਰਤੀ ਉਸਦਾ ਜਜ਼ਬਾ ਦੇਖਕੇ ਉਸ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan