GST ਵਿਭਾਗ ਦੇ ਮੋਬਾਇਲ ਵਿੰਗ ਨੇ ਰੇਲਵੇ ਸਟੇਸ਼ਨ ਤੋਂ ਬਿਨਾਂ ਬਿੱਲ ਦੇ 41 ਨਗ ਕੀਤੇ ਜ਼ਬਤ

12/21/2023 3:18:31 AM

ਲੁਧਿਆਣਾ (ਸੇਠੀ)– ਜੀ.ਐੱਸ.ਟੀ. ਵਿਭਾਗ ਦੇ ਮੋਬਾਇਲ ਵਿੰਗ ਨੇ 2 ਕਾਰਵਾਈ ਦੌਰਾਨ ਸਥਾਨਕ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਿਨਾਂ ਬਿੱਲ ਦੇ 41 ਨਗ ਕਬਜ਼ੇ ’ਚ ਲਏ ਹਨ। ਵਿਭਾਗੀ ਅਧਿਕਾਰੀਆਂ ਅਨੁਸਾਰ ਬੁੱਧਵਾਰ ਸਵੇਰੇ 6 ਵਜੇ ਆਗਰਾ ਤੋਂ ਆਏ 22 ਨਗਾਂ ਨੂੰ ਜ਼ਬਤ ਕੀਤਾ ਗਿਆ। ਇਹ ਨਗ ਟਰੇਨ ਨੰ. 14011, ਜੋ ਆਗਰਾ ਤੋਂ ਲੁਧਿਆਣਾ ਆ ਰਹੀ ਸੀ, ’ਚੋਂ ਜ਼ਬਤ ਕੀਤੇ ਹਨ। ਇਨ੍ਹਾਂ ਨਗਾਂ ’ਚ ਜੁੱਤੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਸਟੇਟ ਟੈਕਸ ਆਫਿਸ ਅਵਨੀਤ ਸਿੰਘ ਭੋਗਲ, ਇੰਸਪੈਕਟਰ ਅਤੇ ਹੋਰ ਸਟਾਫ ਮੈਂਬਰਾਂ ਵੱਲੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਦੂਜੀ ਕਾਰਵਾਈ 12.30 ਵਜੇ ਦੇ ਲਗਭਗ ਕੀਤੀ ਗਈ, ਜਿਸ ਵਿਚ ਸਰਬੱਤ ਦਾ ਭਲਾ ਟਰੇਨ ’ਚੋਂ ਲੁਧਿਆਣਾ ਆ ਰਹੇ 19 ਨਗਾਂ ਨੂੰ ਫੜਿਆ ਗਿਆ। ਜਾਂਚ ’ਚ ਪਤਾ ਲੱਗਾ ਕਿ ਨਗ ਬਿਨਾਂ ਬਿੱਲ ਦੇ ਹਨ, ਜਿਸ ਨੂੰ ਦੇਖਦੇ ਹੋਏ ਮੋਬਾਇਲ ਵਿੰਗ ਦਫਤਰ ਲੈ ਕੇ ਜਾਣ ਲਈ ਜ਼ਬਤ ਕਰ ਲਿਆ ਗਿਆ। ਇਹ ਕਾਰਵਾਈ ਮੋਬਾਇਲ ਵਿੰਗ ਜਲੰਧਰ ਸਟੇਟ ਟੈਕਸ ਅਫਸਰ ਰਾਹੁਲ ਬਾਂਸਲ ਅਤੇ ਸੁਖਜੀਤ ਸਿੰਘ ਦੇ ਨਾਲ ਇੰਸਪੈਕਟਰ ਅਤੇ ਪੁਲਸ ਸਟਾਫ ਮੈਂਬਰਾਂ ਨਾਲ ਕੀਤੀ ਗਈ।

ਇਹ ਵੀ ਪੜ੍ਹੋ- ਸਕੂਲਾਂ ਦੀ ਵੱਡੀ ਨਾਲਾਇਕੀ, ਬੋਰਡ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਨੇ 5ਵੀਂ ਅਤੇ 8ਵੀਂ ਦੇ ਵਿਦਿਆਰਥੀ

ਸੂਤਰਾਂ ਅਨੁਸਾਰ ਨਗਾਂ ’ਚ ਮਨਿਆਰੀ, ਹੌਜ਼ਰੀ ਗੁੱਡਸ ਅਤੇ ਮੋਬਾਇਲ ਅਸੈੱਸਰੀਜ਼ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਜ਼ਬਤ ਕੀਤੇ ਨਗਾਂ ਦੀ ਹੁਣ ਫਿਜ਼ੀਕਲ ਜਾਂਚ ਕੀਤੀ ਜਾਵੇਗੀ ਅਤੇ ਚੈੱਕ ਕੀਤਾ ਜਾਵੇਗਾ ਅਤੇ ਮਾਲ ਦੇ ਅਨੁਸਾਰ ਉਨ੍ਹਾਂ ’ਤੇ ਬਣਦਾ ਟੈਕਸ ਅਤੇ ਪੈਨਲਟੀ ਵਸੂਲੀ ਜਾਵੇਗੀ।

ਇਹ ਵੀ ਪੜ੍ਹੋ- 2 ਲੱਖ ਦਾ 11 ਲੱਖ ਬਣਾਉਣ ਦਾ ਝਾਂਸਾ ਦੇ ਕੇ ਅਧਿਆਪਕ ਨੇ ਬਜ਼ੁਰਗ ਨਾਲ ਮਾਰੀ ਠੱਗੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harpreet SIngh

This news is Content Editor Harpreet SIngh