ਸਰਕਾਰੀ ਸਕੂਲਾਂ ਦੇ ਅਧਿਆਪਕ ਆਨਲਾਈਨ ਪੜ੍ਹਾਈ ਨਾਲ ਬੱਚਿਆਂ ਨੂੰ ਕਰ ਰਹੇ ਹਨ ਨਿਹਾਲ

06/15/2020 1:20:13 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਸਿੱਖਿਆ ਵਿਭਾਗ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਅ) ਬਲਜੀਤ ਕੁਮਾਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਦਰਸ਼ਨ ਸਿੰਘ ਬੇਦੀ ਦੀ ਯੋਗ ਅਗਵਾਈ ਵਿਚ ਜ਼ਿਲ੍ਹੇ ਦੇ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਨਾਉਣ ਅਤੇ ਸਕੂਲ ਬੰਦ ਹੋਣ ਦੀ ਸੂਰਤ ਵਿਚ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਉਣ ਲਈ ਅਧਿਆਪਕ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ।

ਜ਼ਿਲ੍ਹਾ ਕੋਆਰਡੀਨੇਟਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਕਮਲਪ੍ਰੀਤ ਸਿੰਘ ਕਲੇਰ ਨੇ ਦੱਸਿਆ ਕਿ ਵੈਸੇ ਤਾਂ ਹਰੇਕ ਸਕੂਲ ਨੇ ਆਪੋ-ਆਪਣਾ ਵਟਸਅਪ ਗਰੁੱਪ ਬਣਾਇਆ ਹੈ ਤੇ ਹਰੇਕ ਅਧਿਆਪਕ ਹੀ ਮੁੱਖ ਅਧਿਆਪਕਾਂ ਦੀ ਅਗਵਾਈ ਵਿਚ ਬੱਚਿਆਂ ਨਾਲ ਪੂਰੀ ਤਰਾਂ ਰਾਬਤਾ ਰੱਖ ਰਹੇ ਹਨ। ਜਦਕਿ ਪ੍ਰਮੁਖ ਤੌਰ 'ਤੇ ਨਵਦੀਪ ਸੁੱਖੀ ਥਾਂਦੇਵਾਲਾ ਬਰਾਂਚ ਸਵੇਰ ਦੀ ਸਭਾ ਤੇ ਸਲਾਇਡ ਕਰਾਉਦੇ ਹਨ, ਰਮਨਦੀਪ ਕੌਰ ਬਰਕੰਦੀ, ਕੰਵਲਜੀਤ ਕੌਰ ਦੂਹੇਵਾਲਾ, ਸੁਖਵਿੰਦਰ ਕੌਰ ਦਬੜਾ, ਵਿਜੇ ਕੁਮਾਰ ਹਰੀਕੇ ਕਲਾਂ, ਕੰਵਲਜੀਤ ਕੌਰ ਰੱਥੜੀਆਂ, ਆਨਾਮਿਕਾ ਰਾਣੀ ਤੇ ਨੀਰਜ ਕੁਮਾਰ ਹਰ ਰੋਜ ਵਾਂਗ ਆਪੋ-ਆਪਣਾ ਵਿਸ਼ਾ ਤਿਆਰ ਕਰਕੇ ਵੀਡੀਓ ਬਣਾਉਦੇ ਹਨ ਅਤੇ ਸੋਸ਼ਲ ਮੀਡੀਆ ਇੰਚਾਰਜ ਅਮਰਜੀਤ ਸਿੰਘ ਧੇਰਵਾਲ ਵੱਖ- ਵੱਖ ਸੋਸ਼ਲ ਮੀਡੀਆ ਗਰੁੱਪਾਂ ਵਿਚ ਪਾ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਤਹੱਈਆ ਕਰਦੇ ਹਨ। ਇਸ ਵਿਚ ਬੱਚੇ ਬਹੁਤ ਦਿਲਚਸਪੀ ਨਾਲ ਹਿੱਸਾ ਲੈੰਦੇ ਹਨ ਤੇ ਉਹਨਾਂ ਨੂੰ ਇੰਝ ਮਹਿਸੂਸ ਹੀ ਨਹੀਂ ਹੁੰਦਾ ਕਿ ਸਕੂਲ ਬੰਦ ਹਨ। 

ਸੀਨੀਅਰ ਅਧਿਆਪਕ ਜੁਪਿੰਦਰ ਸਿੰਘ ਰੁਪਾਣਾ, ਕਾਰਜ ਸਿੰਘ ਚੜੇਵਣ, ਇਕਬਾਲ ਸਿੰਘ ਰੁਪਾਣਾ, ਗੁਰਪ੍ਰੀਤ ਸਿੰਘ ਬਰੀਵਾਲਾ, ਰਾਜਵੀਰ ਕੌਰ ਹਰਾਜ, ਗੁਰਜੰਟ ਸਿੰਘ ਦਬੜਾ ਨੇ ਕਿਹਾ ਕਿ ਉਹ ਬੱਚਿਆਂ ਨੂੰ ਸ਼ਿੱਦਤ ਨਾਲ ਪੜ੍ਹਾ ਰਹੇ ਹਨ ਤਾਂ ਕਿ ਉਹਨਾਂ ਦੀ ਪੜ੍ਹਾਈ 'ਤੇ ਅਸਰ ਨਾ ਪਵੇ।

Harinder Kaur

This news is Content Editor Harinder Kaur