ਪੰਜਾਬ ਸਰਕਾਰ ਵਲੋਂ 6 ਆਈ.ਪੀ.ਐੱਸ ਅਤੇ 1 ਪੀ.ਪੀ.ਐੱਸ ਅਧਿਕਾਰੀ ਦਾ ਤਬਾਦਲਾ

06/14/2020 11:29:30 AM

ਸ਼ੇਰਪੁਰ (ਅਨੀਸ਼): ਪੰਜਾਬ ਸਰਕਾਰ ਵਲੋਂ ਪੁਲਸ ਵਿਭਾਗ ਦੇ 6 ਆਈ.ਪੀ.ਐੱਸ ਅਤੇ 1 ਪੀ.ਪੀ.ਐੱਸ ਅਧਿਕਾਰੀ ਦਾ ਤਬਾਦਲਾ ਕੀਤਾ ਗਿਆ ਹੈ। ਦਫਤਰ ਗਵਰਨਰ ਆਫ ਪੰਜਾਬ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਆਈ.ਪੀ.ਐੱਸ ਅਧਿਕਾਰੀਆਂ 'ਚ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀ.ਜੀ.ਪੀ ਪ੍ਰਵੋਜਿਨਗ ਪੰਜਾਬ, ਅਰਪਿਤ ਸੁਕਲਾ ਨੂੰ ਏ.ਡੀ.ਜੀ.ਪੀ ਅਤੇ ਡਾਇਰਕੈਟਰ ਪੰਜਾਬ ਬਿਉਰੋ ਆਫ ਇਨੈਵਸਟੀਗੇਸਨ , ਗੁਰਸਰਨ ਸਿੰਘ ਸੰਧੂ ਨੂੰ ਆਈ.ਜੀ.ਪੀ ਪਰਸਨਲ ਪੰਜਾਬ ਐਡੀਸਨਲ ਚਾਰਜ ਆਈ.ਜੀ.ਪੀ ਪ੍ਰਵੋਜਿਨਗ , ਇੰਦਰਵੀਰ ਸਿੰਘ ਨੂੰ ਏ.ਆਈ.ਜੀ ਕਰਾਈਮ , ਗੁਲਨੀਤ ਖੁਰਾਣਾ ਨੂੰ ਏ.ਆਈ. ਜੀ. ਸੀ.ਆਈ ਪੰਜਾਬ ਐਡੀਸਨਲ ਚਾਰਜ ਡਾਇਰਕੈਟਰ ਡੀ.ਆਈ ਟੀ.ਏ.ਸੀ(ਮੋਹਾਲੀ) ਅਤੇ ਪੀ.ਪੀ.ਐਸ ਅਧਿਕਾਰੀ ਸੁਨੀਲ ਕੁਮਾਰ ਨੂੰ ਵਿਜੀਲੈਂਸ ਬਿਉਰੋ ਵਿਚ ਨਿਯੁਕਤ ਕੀਤਾ ਗਿਆ ਹੈ ।

Shyna

This news is Content Editor Shyna