ਢਾਈ ਸਾਲਾਂ ਤੋਂ ਬੰਧਕ ਬਣਾ ਕੇ ਰੱਖੀ ਬੱਚੀ ਨੂੰ ਸਮਾਜ ਸੇਵਕ ਨੇ ਕਰਵਾਇਅਾ ਮੁਕਤ

12/14/2018 6:53:14 AM

 ਪਟਿਆਲਾ, (ਬਲਜਿੰਦਰ)- ਤਮਾਮ ਕਾਨੂੰਨਾਂ ਦੇ ਬਾਵਜੂਦ ਵੀ ਮੁੱਖ ਮੰਤਰੀ ਦੇ ਸ਼ਹਿਰ ਵਿਚ ਚਾਈਲਡ ਲੇਬਰ ਰੁਕ ਨਹੀਂ ਰਹੀ। ਅੱਜ ਦੇਹਰਾਦੂਨ ਦੀ ਰਹਿਣ ਵਾਲੀ ਇਕ ਨਾਬਾਲਗਾ ਨੂੰ ਅਫਸਰ ਕਾਲੋਨੀ ਵਿਚੋਂ ਬਰਾਮਦ ਕਰ ਕੇ ਚਾਈਲਡ ਪ੍ਰੋਟੈਕਸ਼ਨ ਵੈੱਲਫੇਅਰ ਆਫਸਰ ਹਰਪ੍ਰੀਤ ਕੌਰ ਸੰਧੂ ਨੂੰ ਸੌਂਪਿਆ ਗਿਆ। ਨਾਬਾਲਗਾ ਨੇ ਆਪਣਾ ਨਾਂ ਰੀਆ ਦੱਸਿਆ। ਚਾਈਲਡ ਪ੍ਰੋਟੈਕਸ਼ਨ ਵੈੱਲਫੇਅਰ ਅਫਸਰ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਲਡ਼ਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੈਡੀਕਲ ਲੰਬਾ ਹੁੰਦਾ ਹੈ। ਮੈਡੀਕਲ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਨਾਬਾਲਗਾ ਨੂੰ ਘਰ ਵਿਚ ਬੰਧਕ ਬਣਾ ਕੰਮ ਕਰਵਾਉਣਾ ਗੈਰ-ਕਾਨੂੰਨੀ ਹੈ। ਮੈਡੀਕਲ ਰਿਪੋਰਟ ਦੇ ਅਾਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਲਡ਼ਕੀ ਦੇ ਸਰੀਰ ਦੇ ਕਈ ਹਿੱਸਿਅਾਂ ’ਤੇ  ਡੂੰਘੇ ਜ਼ਖਮਾਂ ਦੇ ਨਿਸ਼ਾਨ ਹਨ।  ਸਮਾਜ ਸੇਵਕ ਪ੍ਰੋ. ਸੁਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਬਾਲਗਾ ਨੇ ਉਸ ਦੇ ਜਾਣਕਾਰ ਦੇ ਘਰ ਦੀ ਘੰਟੀ ਵਜਾਈ। ਲਡ਼ਕੀ ਰੋ ਰਹੀ ਸੀ। ਜਦੋਂ ਉਨ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਲਡ਼ਕੀ  ਨੇ ਦੱਸਿਆ ਕਿ ਉਸ ਨਾਲ ਰੋਜ਼ਾਨਾ ਕੁੱਟ-ਮਾਰ ਕੀਤੀ ਜਾਂਦੀ ਹੈ। ਉਸ ਦੇ ਸਰੀਰ ’ਤੇ ਕਈ ਵਾਰ ਗਰਮ ਚੀਜ਼ ਵੀ ਲਾ ਦਿੱਤੀ ਜਾਂਦੀ ਹੈ।  ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸ਼ਿਕਾਇਤ ਕੀਤੀ।  ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਚਾਈਲਡ ਪ੍ਰੋਟੈਕਸ਼ਨ ਵੈੱਲਫੇਅਰ ਅਫਸਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ। ਇਸ ਤੋਂ ਬਾਅਦ ਇਕ ਮਹਿਲਾ ਅਧਿਕਾਰੀ ਆਈ। ਲਡ਼ਕੀ ਨੂੰ ਲੈ ਗਈ। ਖੁਦ ਇਸ ਬਾਰੇ ਬਿਆਨ ਦਰਜ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲਡ਼ਕੀ ਤੋਂ ਪੁੱਛਗਿੱਛ ਤੋਂ ਪਤਾ ਲੱÎਗਾ ਕਿ ਇਹ ਇਕ ਨਾਮੀ ਪਰਿਵਾਰ ਦੇ ਘਰ ਕੰਮ ਕਰਦੀ ਹੈ। ਲਡ਼ਕੀ ਦੇ ਮਾਤਾ ਜਾਂ ਪਿਤਾ ’ਚੋਂ ਇਕ ਦੀ ਮੌਤ ਹੋ ਜਾਣ ਤੋਂ ਬਾਅਦ ਦਾਦੀ ਨੇ ਪਟਿਆਲਾ ਭੇਜ ਦਿੱਤਾ ਸੀ। ਲਡ਼ਕੀ ਆਪਣਾ ਨਾਂ ਰਿਆ ਦਸਦੀ ਹੈ। ਇਹ ਤਿੰਨ ਭੈਣਾਂ ਹਨ। ਇਸ ’ਤੇ ਕਾਫੀ ਅੱਤਿਆਚਾਰ ਕੀਤੇ ਗਏ।