ਮੁੱਦਕੀ ’ਚ ਫਟਿਆ ਗੈਸ ਸਿਲੰਡਰ, ਫਾਸਟਫੂਡ ਬਣਾਉਣ ਵਾਲੀ ਰੇਹੜੀ ਨੂੰ ਲੱਗੀ ਅੱਗ

03/19/2020 6:41:22 PM

ਮੁੱਦਕੀ (ਸੰਨੀ, ਰੰਮੀ ਗਿੱਲ) - ਮੁੱਦਕੀ ਦੇ ਮੇਨ ਰੋਡ ’ਤੇ ਅਚਾਨਕ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਫਾਸਟਫੂਡ ਵੇਚਣ ਵਾਲੀ ਰੇਹੜੀ ’ਤੇ ਰੱਖਿਆ ਗੈਸ ਸਿਲੰਡਰ ਫੱਟ ਗਿਆ। ਗੈਸ ਸਿਲੰਡਰ ਫੱਟ ਜਾਣ ਕਾਰਣ ਧਮਾਕਾ ਇਨਾ ਜ਼ਬਰਦਸਤ ਹੋਇਆ, ਜਿਸ ਕਾਰਨ ਰੇਹੜੀ ਨੂੰ ਅੱਅੱਗ ’ਤੇ ਜ਼ੋਰ ਫੜ ਲਿਆ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਲੋਕਾਂ ਨੇ ਹਿੰਮਤ ਨਾਲ ਰੇਹੜੀ ’ਚ ਕੰਮ ਕਰਨ ਵਾਲੇ ਇਕ ਆਦਮੀ ਤੇ ਔਰਤ ਨੂੰ ਬਾਹਰ ਕੱਢਿਆ ਅਤੇ ਅੱਗ ਉੱਪਰ ਕਾਬੂ ਪਾਇਆ। ਹਾਦਸੇ ਸਮੇਂ ਲੋਕ ਜੇਕਰ ਸੂਝ-ਬੂਝ ਨਾ ਦਿਖਾਉਂਦੇ ਤਾਂ ਇਕ ਭਿਆਨਕ ਹਾਦਸਾ ਵਾਪਰ ਸਕਦਾ ਸੀ, ਜਿਸ ਕਾਰਣ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ। ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਖੁੱਲ੍ਹ ਦੇ ਭੜਾਸ ਕੱਢਦੇ ਹੋਏ ਮੌਕੇ ’ਤੇ ਆਏ ਪੁਲਸ ਚੌਕੀ ਮੁੱਦਕੀ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੂੰ ਮੇਨ ਰੋਡ ਦੇ ਨਾਜਾਇਜ਼ ਕਾਬਜ਼ਕਾਰ ਰੇਹੜੀ ਚਾਲਕਾਂ ਖਿਲਾਫ ਸਖਤ ਤੋਂ ਸਖਤ ਕਰਵਾਈ ਕਰਨ ਲਈ ਕਿਹਾ। 

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਰੇਹੜੀ ਵਾਲਿਆਂ ਨੂੰ ਮੁੱਦਕੀ ਦੇ ਮੇਨ ਰੋਡ ਤੋਂ ਬਦਲ ਕੇ ਕਿਸੇ ਹੋਰ ਜਗਾ ਉੱਪਰ ਥਾਂ ਦੇਣੀ ਚਾਹੀਦੀ ਹੈ ਤਾਂ ਜੋ ਮੇਨ ਰੋਡ ਉੱਪਰ ਭੀੜ-ਭੜੱਕਾ ਨਾ ਹੋ ਸਕੇ ਅਤੇ ਆਵਾਜਾਈ ਠੀਕ ਤਰੀਕੇ ਨਾਲ ਨਿਰਵਿਘਨ ਚੱਲ ਸਕੇ। ਗੈਸ ਸਿਲੰਡਰ ਦੇ ਫਟਣ ਦੀ ਘਟਨਾਂ ਸਬੰਧੀ ਕੁਝ ਸੂਝਵਾਨ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਕਿਹਾ ਕਿ ਮਨ ਰੋਡ ਉੱਪਰ ਨਾਜਾਇਜ਼ ਕਬਜ਼ੇ ਕਰਨ ਵਾਲੇ ਰੇਹੜੀ ਚਾਲਕਾਂ ਖਿਲਾਫ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਢਿੱਲਮੱਠ ਕਾਰਨ ਕੁਝ ਲੋਕ ਮੇਨ ਰੋਡ ’ਤੇ ਨਾਜਾਇਜ਼ ਕਾਬਜ਼ ਹਨ ਅਤੇ ਉਹ ਆਪਣੀਆਂ ਰੇਹੜੀ ’ਚ ਕਮਰਸ਼ੀਅਲ ਗੈਸ ਸਿੰਲਡਰ ਦੀ ਥਾਂ ਘਰੇਲੂ ਵਰਤੋਂ ਲਈ ਦਿੱਤੇ ਜਾਂਦੇ ਗੈਸ ਸਿਲੰਡਰਾਂ ਨੂੰ ਆਪਣੇ ਰੋਜ਼ਗਾਰ ਦੇ ਸਾਧਨ ਵਜੋਂ ਵਰਤ ਰਹੇ ਹਨ।

ਹਾਦਸੇ ਤੋਂ ਬਾਅਦ ਕੁਝ ਦੁਕਾਨਦਾਨ ਤੇ ਕਸਬੇ ਦੇ ਪਤਵੰਤੇ ਇਕੱਠੇ ਹੋ ਕੇ ਪੁਲਸ ਚੌਕੀ ਮੁੱਦਕੀ ਪੁੱਜੇ ਅਤੇ ਪੁਲਸ ਨੂੰ ਮੇਨ ਰੋਡ ਉੱਪਰ ਨਾਜਾਇਜ਼ ਕਾਬਜ਼ਕਾਰਾਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ। ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਐੱਸ. ਆਈ. ਕੁਲਵੰਤ ਸਿੰਘ ਅਤੇ ਏ.ਐੱਸ.ਆਈ. ਸੁਖਦੇਵ ਸਿੰਘ ਨੇ ਕਿਹਾ ਕਿ ਪੁਲਸ ਜਲਦੀ ਤੋਂ ਜਲਦੀ ਮੇਨ ਰੋਡ ਉਪਰੋਂ ਨਜਾਇਜ਼ ਕਾਬਜ਼ ਰੇਹੜੀਆਂ ਨੂੰ ਹਟਵਾ ਦੇਵੇਗੀ।

rajwinder kaur

This news is Content Editor rajwinder kaur