ਕਿਸਾਨ ਸੰਘਰਸ਼ ਲਈ ਗਿਦੜਬਾਹਾ ਤੋਂ ਦਿੱਲੀ ਮੁਫਤ ਜਾਇਆ ਕਰੇਗੀ ਬਸ

12/01/2020 2:10:16 AM

ਗਿਦੜਬਾਹਾ: ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਦਿੱਲੀ 'ਚ ਚਲ ਰਹੇ ਸੰਘਰਸ਼ ਲਈ ਇਕ ਬਸ ਗਿੱਦੜਬਾਹਾ ਤੋਂ ਦਿੱਲੀ ਇਕ ਦਿਨ ਦੇ ਫਾਸਲੇ ਨਾਲ ਜਾਇਆ ਕਰੇਗੀ । ਇਹ ਸੇਵਾ ਅਜ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਵਲੋਂ ਸ਼ੁਰੂ ਕੀਤੀ ਗਈ । 
ਵੀ ਓ - ਦਿੱਲੀ 'ਚ ਕਿਸਾਨਾਂ ਵਲੋਂ ਕੇਂਦਰ ਦੇ ਕਾਨੂੰਨਾਂ ਵਿਰੁੱਧ ਲਗਾਤਾਰ ਕੀਤੇ ਜਾ ਰਹੇ ਸੰਘਰਸ਼ ਦੇ ਸਬੰਧ 'ਚ ਪੰਜਾਬ 'ਚ ਵਖ ਵਖ ਵਰਗਾਂ ਵਲੋਂ ਵੀ ਸਹਿਯੋਗ ਦਿਤਾ ਜਾ ਰਿਹਾ ਹੈ। ਗਿਦੜਬਾਹਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਹਲਕੇ ਦੇ ਕਿਸਾਨ ਜੋ ਦਿੱਲੀ ਵਿਖੇ ਜਾਣਾ ਚਾਹੁੰਦੇ ਹਨ ਅਜ ਗਿਦੜਬਾਹਾ ਤੋਂ ਦਿੱਲੀ ਲਈ ਮੁਫਤ ਬਸ ਸੇਵਾ ਦੀ ਸ਼ੁਰੂਆਤ ਕੀਤੀ। ਉਹਨਾਂ ਦੱਸਿਆ ਕਿ ਇਕ ਦਿਨ ਇਹ ਬਸ ਗਿੱਦੜਬਾਹਾ ਤੋਂ ਦਿੱਲੀ ਜਾਇਆ ਕਰੇਗੀ ਅਤੇ ਅਗਲੇ ਦਿਨ ਦਿੱਲੀ ਤੋਂ ਵਾਪਿਸ ਆਇਆ ਕਰੇਗੀ। ਇਸ ਬਸ ਰਾਹੀ ਜਿੱਥੇ ਲੋਕ ਅੰਦੋਲਨ ਵਿਚ ਜਾ ਸਕਣਗੇ ਉਥੇ ਹੀ ਅੰਦੋਲਨਕਾਰੀਆਂ ਲਈ ਜਰੂਰੀ ਸਮਾਨ ਵੀ ਭੇਜਿਆ ਜਾਵੇਂਗਾ । ਡਿੰਪੀ ਢਿੱਲੋਂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਹੱਕਾਂ ਦਾ ਸੰਘਰਸ਼ ਹੈ ਅਤੇ ਸਾਨੂੰ ਹਰ ਇਕ ਨੂੰ ਇਸ ਸੰਘਰਸ਼ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।

Bharat Thapa

This news is Content Editor Bharat Thapa