ਫੂਡ ਕਮਿਸ਼ਨਰ ਨੇ ਹਲਵਾਈਆਂ ਅਤੇ ਦੁੱਧ ਦੀਆਂ ਡੇਅਰੀਆਂ ''ਤੇ ਕੀਤੀ ਛਾਪੇਮਾਰੀ

10/20/2020 4:55:41 PM

ਮੋਗਾ (ਗੋਪੀ ਰਾਊਕੇ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫੂਡ ਸੇਫਟੀ ਟੀਮ ਮੋਗਾ ਵਲੋਂ ਅੱਜ ਸਵੇਰੇ ਮੋਗਾ ਸ਼ਹਿਰ ਅਧੀਨ ਪੈਂਦੀਆਂ ਡੇਅਰੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਗਈ। ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਜਿੰਦਰਪਾਲ ਸਿੰਘ ਨੇ ਕਿਹਾ ਕਿ ਅੱਜ ਨੀਲਕੰਠ ਡੇਅਰੀ, ਸੌਰਵ ਡੇਅਰੀ, ਮਹਾਵਾਰੀ ਡੇਅਰੀ, ਰੰਧਾਵਾ ਡੇਅਰੀ ਆਦਿ ਅਤੇ 2 ਦੁੱਧ ਵਿਕ੍ਰੇਤਾਵਾਂ ਤੋਂ ਕੁੱਲ 10 ਸੈਂਪਲ ਭਰੇ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਫੂਡ ਵਿੰਗ ਵਲੋਂ ਅੰਮ੍ਰਿਤਸਰ ਰੋਡ 'ਤੇ ਪੈਂਦੀ ਸੈਨੀ ਸਵੀਟਸ ਅਤੇ ਗੁਰੂ ਨਾਨਕ ਸਵੀਟਸ ਦੀ ਚੈਕਿੰਗ ਕੀਤੀ ਗਈ ਅਤੇ ਤਿੰਨ ਮਠਿਆਈਆਂ ਦੇ ਸੈਂਪਲ ਲਏ ਗਏ।

ਇਹ ਵੀ ਪੜ੍ਹੋ: ਕੁੱਤਿਆਂ 'ਤੇ ਤਸ਼ੱਦਦ ਵੇਖ ਕੰਬ ਜਾਵੇਗੀ ਰੂਹ, ਖੁਦ ਦੇ ਇਨਸਾਨ ਹੋਣ 'ਤੇ ਆਵੇਗੀ ਸ਼ਰਮ (ਵੀਡੀਓ)

ਉਨ੍ਹਾਂ ਕਿਹਾ ਕਿ ਉਕਤ ਸੀਲ ਕੀਤੇ ਗਏ ਸੈਂਪਲਾਂ ਨੂੰ ਫੂਡ ਲੈਬਾਰਟਰੀ ਖਰੜ 'ਚ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ:  ਖ਼ੁਦਕੁਸ਼ੀ ਮਾਮਲੇ 'ਚ ਸਬ-ਇੰਸਪੈਕਟਰ ਬੀਬੀ ਬਰਖ਼ਾਸਤ, ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫ਼ਤਾਰੀ
 

Baljeet Kaur

This news is Content Editor Baljeet Kaur