ਧੁੰਦ ਦਾ ਫ਼ਾਇਦਾ ਚੁੱਕ ਕੇ ਚੋਰਾ ਨੇ ਰੈਡੀਮੇਡ ਦੁਕਾਨ ਤੋਂ ਹਜ਼ਾਰਾਂ ਰੁਪਏ ਦਾ ਕੱਪੜਾ ਕੀਤਾ ਚੋਰੀ

01/02/2021 1:52:48 PM

ਗੁਰੂਹਰਸਹਾਏ (ਆਵਲਾ): ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਮ ਨਹੀ ਲੈ ਰਹੀਆ ਹਨ।ਸ਼ਹਿਰ ਦੀ ਪੁਰਾਣੀ ਸਟੇਟ ਬੈਂਕ ਰੋਡ ਤੇ ਸਥਿਤ ਸੋਢੀ ਗਾਰਮੈਂਟਸ ਨਾਮ ਦੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਅੰਦਰ ਬੀਤੀ ਰਾਤ ਦਿਨ ਸ਼ੁੱਕਰਵਾਰ ਚੋਰਾਂ ਵਲੋਂ ਦੁਕਾਨ ਦੀ ਛੱਤ ਉਪਰ ਲੱਗੇ ਗੇਟ ਨੂੰ ਤੋੜ ਕੇ ਹਜ਼ਾਰਾਂ ਰੁਪਏ ਦੇ ਰੈਡੀਮੇਡ ਕੱਪੜੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸ਼ਹਿਰ ਅੰਦਰ ਬੀਤੇ ਸ਼ੁੱਕਰਵਾਰ ਰਾਤ ਅੱਠ ਵਜੇ ਦੇ ਕਰੀਬ ਹੀ ਧੁੰਦ ਇੰਨੀ ਜ਼ਿਆਦਾ ਪੈ ਗਈ ਕਿ ਬੰਦੇ ਨੂੰ ਬੰਦਾ ਨਜ਼ਰ ਨਹੀ ਆ ਰਿਹਾ ਸੀ ਇਸ ਧੁੰਦ ਦਾ ਫਾਇਦਾ ਚੁੱਕਦੇ ਹੋਏ ਚੋਰਾਂ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਬਲਜਿੰਦਰ ਸਿੰਘ ਪੁੱਤਰ ਜਗਤ ਸਿੰਘ ਨੇ ਦੱਸਿਆ ਕਿ ਚੋਰਾਂ ਵਲੋਂ ਬੀਤੀ ਰਾਤ ਦਿਨ ਸ਼ੁੱਕਰਵਾਰ ਨੂੰ ਉਸ ਦੀ ਦੁਕਾਨ ਦੀ ਛੱਤ ’ਤੇ ਲੱਗੇ ਗੇਟ ਨੂੰ ਤੋੜ ਕੇ 80 ਹਜ਼ਾਰ ਰੁਪਏ ਦੇ ਕਰੀਬ ਰੈਡੀਮੇਡ ਕੱਪੜੇ ਜਿਸ ’ਚ ਜੈਕੇਟ,ਜੀਨਜ਼ ਦੀਆ ਪੈਟਾਂ,ਕਮੀਜ਼ਾਂ,ਬੈਲਟਾਂ ਆਦਿ ਸਾਮਾਨ ਅਤੇ ਦੁਕਾਨ ਦੇ ਦਰਾਜ ’ਚ ਪਈ ਕੁਝ ਨਕਦੀ ਵੀ ਚੋਰ ਚੋਰੀ ਕਰ ਕੇ ਲੈ ਗਏ।ਦੁਕਾਨ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਦ ਉਸਨੇ ਸਵੇਰੇ ਆ ਕੇ ਆਪਣੀ ਦੁਕਾਨ ਖੋਲ੍ਹੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਦੁਕਾਨ ’ਚੋਂ ਚੋਰੀ ਹੋ ਗਈ ਹੈ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਦੇ ਮਾਲਕ  ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਫੜ ਕੇ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਦਿੱਤਾ ਜਾਵੇ।ਇਸ ਦੌਰਾਨ ਏ.ਐਸ.ਆਈ. ਮਲਕੀਤ ਸਿੰਘ ਅਤੇ ਗੁਰਦੇਵ ਸਿੰਘ ਵਲੋਂ ਦੇਖਿਆ ਗਿਆ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Shyna

This news is Content Editor Shyna