ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ’ਤੇ ਐੱਫ. ਆਈ. ਆਰ.

05/13/2021 6:09:52 PM

ਲੁਧਿਆਣਾ (ਰਿਸ਼ੀ) : ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਕਮਿਸ਼ਨਰੇਟ ਪੁਲਸ ਵੱਲੋਂ ਵੱਖ-ਵੱਖ ਪੁਲਸ ਥਾਣਿਆਂ ’ਚ ਕੇਸ ਦਰਜ ਕੀਤੇ ਗਏ ਹਨ। ਡਿਵੀਜ਼ਨ ਨੰ. 2 ਦੀ ਪੁਲਸ ਵੱਲੋਂ ਪੁਰਾਣੀ ਜੇਲ੍ਹ ਦੇ ਕੋਲ ਰੇਹੜੀ ’ਤੇ ਸ਼ਿਕੰਜਵੀ ਵੇਚਣ ’ਤੇ ਅਮਾਨ ਉੱਲਾ ਨਿਵਾਸੀ ਸਲੇਮ ਟਾਬਰੀ, ਇਸਲਾਮਗੰਜ ਦੇ ਕੋਲ ਕਰਿਆਣੇ ਦੀ ਦੁਕਾਨ ਖੋਲ੍ਹਣ ’ਤੇ ਰਾਜੀਵ ਕੁਮਾਰ ਨਿਵਾਸੀ ਸਚਦੇਵਾ ਕਾਲੋਨੀ, ਪੱਖੋਵਾਲ ਰੋਡ ਅਤੇ ਸ਼ਾਹਪੁਰ ਰੋਡ ’ਤੇ ਚਾਚਾ ਬੂਟ ਹਾਊਸ ਦੀ ਦੁਕਾਨ ਖੋਲ੍ਹਣ ’ਤੇ ਨਵਨੀਤ ਤਲਵਾੜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡਿਵੀਜ਼ਨ ਨੰ. 6 ਦੀ ਪੁਲਸ ਨੇ ਮੰਜੂ ਕੱਟ ਕੋਲ ਰੇਹੜੀ ਲਗਾ ਕੇ ਖਰਬੂਜ਼ੇ ਵੇਚਣ ’ਤੇ ਰਾਮ ਕੁਮਾਰ ਨਿਵਾਸੀ ਦੀਪ ਨਗਰ ਖ਼ਿਲਾਫ਼ , ਥਾਣਾ ਸਰਾਭਾ ਨਗਰ ਦੀ ਪੁਲਸ ਨੇ ਬੀ. ਆਰ. ਐੱਸ. ਨਗਰ ਵਿਚ ਕੁਮਾਰ ਆਟੋ ਨਾਮੀ ਆਪਣੀ ਦੁਕਾਨ ਖੋਲ੍ਹਣ ’ਤੇ ਮਾਲਕ ਖ਼ਿਲਾਫ਼ ਅਤੇ ਪਿੰਡ ਸੁਨੇਤ ਵਿਚ ਧਵਨ ਸੈਨੇਟਰੀ ਅਤੇ ਹਾਰਡਵੇਅਰ ਦੀ ਦੁਕਾਨ ਖੋਲ੍ਹਣ ’ਤੇ ਮਾਲਕ ਖ਼ਿਲਾਫ਼, ਡਿਵੀਜ਼ਨ ਨੰ. 5 ਦੀ ਪੁਲਸ ਨੇ ਮਿੱਢਾ ਚੌਕ ਕੋਲ ਜੀ. ਐੱਸ. ਟ੍ਰੇਡਿੰਗ ਕੰਪਨੀ ਕਰਿਆਨਾ ਸਟੋਰ ਖੋਲ੍ਹਣ ’ਤੇ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ। 

ਇਹ ਵੀ ਪੜ੍ਹੋ : 18 ਤੋਂ 45 ਸਾਲ ਵਾਲਿਆਂ ਦੀ ਵੈਕਸੀਨੇਸ਼ਨ ਭਲਕੇ ਤੋਂ , ਸ਼ਹਿਰ ਨੂੰ ਮਿਲੀਆਂ ਸਿਰਫ਼ 33,000 ਡੋਜ਼

ਇਸ ਦੇ ਨਾਲ ਹੀ ਡਿਵੀਜ਼ਨ ਨੰ. 8 ਦੀ ਪੁਲਸ ਨੇ ਸਟੋਰ ਖੋਲ੍ਹਣ ’ਤੇ ਮਾਲਕ ਖ਼ਿਲਾਫ਼ ਅਤੇ ਦੁਸਹਿਰਾ ਗਰਾਊਂਡ ਵਿਚ ਫਾਸਟਫੂਡ ਦੀ ਦੁਕਾਨ ਖੋਲ੍ਹਣ ’ਤੇ ਮਾਲਕ ਮਾਟਨ ਨਿਵਾਸੀ ਨਿਊ ਕੁੰਦਨਪੁਰੀ ਖ਼ਿਲਾਫ਼ ਅਤੇ ਮਾਡਲ ਟਾਊਨ ਦੀ ਪੁਲਸ ਨੇ ਇਸ਼ਮੀਤ ਚੌਕ ਕੋਲ ਸ਼ਕਤੀ ਮੋਬਾਇਲ ਸ਼ਾਪ ਦੇ ਮਾਲਕ, ਡੱਬੂ ਚਿਕਨ ਕੋਲ ਕਰੀਬ ਕਾਰ ਸਰਵਿਸ ਦੀ ਦੁਕਾਨ ਖੋਲ੍ਹਣ ’ਤੇ ਅਤੇ ਨਿਊ ਬਸੰਤ ਦੀ ਦੁਕਾਨ ਨੇੜੇ ਇਸ਼ਮੀਤ ਚੌਕ ਖੋਲ੍ਹਣ ’ਤੇ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਫਾਹਾ ਲਾ ਕੇ ਦਿੱਤੀ ਜਾਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 

Anuradha

This news is Content Editor Anuradha