ਫਿਰੋਜ਼ਪੁਰ ਪੁਲਸ ਨੇ 40 ਹਜ਼ਾਰ ਲੀਟਰ ਲਾਹਣ ਕੀਤੀ ਬਰਾਮਦ, 7 ਲੋਕਾਂ ਖ਼ਿਲਾਫ਼ ਮਾਮਲਾ ਦਰਜ

10/22/2020 5:03:41 PM

ਫਿਰੋਜ਼ਪੁਰ(ਕੁਮਾਰ): ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਏ.ਐੱਸ.ਆਈ ਗੁਰਮੇਲ ਸਿੰਘ ਦੀ ਅਗਵਾਈ ਸਤਲੁਜ ਦਰੀਆ ਦੇ ਪਿੰਡ ਹਬੀਬਕੇ ਦੇ ਏਰੀਆ 'ਚ ਰੇਡ ਕਰਦੇ ਹੋਏ 40 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਹੈ ਜਦੋਂਕਿ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕ ਪੁਲਸ ਨੂੰ ਦੇਖਦੇ ਹੋਏ ਫਰਾਰ ਹੋ ਗਏ। ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ 7 ਨਾਮਜ਼ਦ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ 'ਚ ਆਬਕਾਰੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਦੇ ਹੋਏ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਚੈਕਿੰਗ ਦੇ ਦੌਰਾਨ ਉਨ੍ਹਾਂ ਨੂੰ ਇਸ ਗੱਲ ਦੀ ਸੂਚਨਾ ਮਿਲੀ ਸੀ ਕਿ ਬਚਨ ਸਿੰਘ, ਗੁਰਨਾਮ ਸਿੰਘ, ਮੰਗਲ ਸਿੰਘ, ਕੁਲਵਿੰਦਰ ਸਿੰਘ, ਬੱਗੂ, ਅਸ਼ੋਕ ਅਤੇ ਦਿਨੇਸ਼ ਵਾਸੀ ਪਿੰਡ ਅਲੀ ਦੇ ਗੈਰ-ਕਾਨੂੰਨੀ ਸ਼ਰਾਬ ਦਾ ਧੰਦਾ ਕਰਦੇ ਹਨ ਅਤੇ ਪਲਾਸਟਿਕ ਦੀਆਂ ਤਰਪਾਲੇ ਅਤੇ ਲੋਹੇ ਦੇ ਡਰੱਮ 'ਚ ਪਾ ਕੇ ਦਰੀਆ ਦੀ ਕਲਾਲੀ 'ਚ ਗੈਰ-ਕਾਨੂੰਨੀ ਸ਼ਰਾਬ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਉਥੋਂ 40000 ਲੀਟਰ ਲਾਹਣ ਬਰਾਮਦ ਹੋਈ।

Aarti dhillon

This news is Content Editor Aarti dhillon