ਫਿਰੋਜ਼ਪੁਰ ’ਚ ਫੌਜੀ ਸਮੇਤ 2 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

07/13/2020 12:34:52 AM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ)– ਇਕ ਫੌਜੀ ਸਮੇਤ ਜ਼ਿਲੇ ਦੇ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲੇ ’ਚ ਕੋਰੋਨਾ ਐਕਟਿਵ ਕੇਸਾਂ ਦੀ ਸੰਖਿਆ 65 ਹੋ ਗਈ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਐਤਵਾਰ ਨੂੰ ਭਾਰਤੀ ਸੈਨਾਂ ਦੇ 35 ਸਾਲ ਦੇ ਫੌਜੀ ਨੌਜਵਾਨ ਅਤੇ ਪਿੰਡ ਸਾਂਦੇ ਹਾਸ਼ਮ ਦੇ 53 ਸਾਲ ਦੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ। ਉਨ੍ਹਾਂ ਦੱਸਿਆ ਕਿ ਆਰਮੀ ਦਾ ਜਵਾਨ ਜਲੰਧਰ ਦੇ ਹਸਪਤਾਲ ’ਚ ਭਰਤੀ ਹੈ।

Bharat Thapa

This news is Content Editor Bharat Thapa