ਹੜ੍ਹ ਕਾਰਨ ਖਰਾਬ ਹੋਈਆਂ ਫਸਲਾਂ ਨੇ ਲੋਕਾਂ ਦੀ ਰਸੋਈ ਦਾ ਵਧਾਇਆ ਬਜਟ

08/28/2019 12:01:31 PM

ਫਿਰੋਜ਼ਪੁਰ (ਸੰਨੀ) - ਪਹਾੜੀ ਅਤੇ ਮੈਦਾਨੀ ਇਲਾਕਿਆਂ ’ਚ ਪਿਛਲੇ ਕਈ ਦਿਨ ਪਹਿਲਾਂ ਪਈ ਬਰਸਾਤ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿਡਾਂ ’ਚ ਆਏ ਹੜ੍ਹ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ। ਫਸਲਾਂ ਦੇ ਖਰਾਬ ਹੋਣ ਕਾਰਨ ਸਬਜ਼ੀਆਂ ਦੇ ਭਾਅ ਆਸਮਾਨ ’ਤੇ ਪਹੁੰਚ ਗਏ ਹਨ। ਬਹੁਤ ਸਾਰਿਆਂ ਸਬਜ਼ੀਆਂ ਦੂਜੇ ਰਾਜਾਂ ਤੋਂ ਵੀ ਮੰਗਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੁੱਲ ਇਥੋਂ ਦੀਆਂ ਸਬਜ਼ੀਆਂ ਤੋਂ ਕਿਤੇ ਬਹੁਤ ਜ਼ਿਆਦਾ ਹੈ। ਇਸ ਸਬੰਧ ’ਚ ਜਦੋਂ ਸਬਜ਼ੀ ਲਗਾਉਣ ਵਾਲੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਬਾਹਰਲੇ ਇਲਾਕਿਆਂ ਤੋਂ ਜੋ ਸਬਜ਼ੀਆਂ ਆ ਰਹੀਆਂ ਹਨ, ਉਨ੍ਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦੀ ਰਸੋਈ ਦਾ ਬਜਟ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਬਰਸਾਤ ਤੋਂ ਪਹਿਲਾਂ ਟਮਾਟਰ 20 ਰੁਪਏ ਕਿਲੋਂ, ਮਟਰ 50 ਰੁਪਏ ਕਿਲੋਂ, ਗੋਭੀ 40 ਰੁਪਏ ਕਿਲੋਂ, ਸ਼ਿਮਲਾ ਮਿਰਚ 40 ਰੁਪਏ ਕਿਲੋਂ, ਆਲੂ 15 ਰੁਪਏ ਕਿਲੋਂ, ਪਿਆਜ਼ 10 ਰੁਪਏ ਕਿਲੋਂ, ਕਦੂ 25 ਰੁਪਏ ਕਿਲੋਂ ਅਤੇ ਹਰੀ ਮਿਰਚ 40 ਰੁਪਏ ਕਿਲੋਂ ਮਿਲਦੀ ਸੀ। ਹੜ੍ਹ ਆਉਣ ਅਤੇ ਫਸਲਾਂ ਖਰਾਬ ਹੋਣ ਮਗਰੋਂ ਇਹ ਸਾਰਿਆਂ ਸਬਜ਼ੀਆਂ ਟਮਾਟਰ 50 ਰੁਪਏ ਕਿਲੋਂ, ਮਟਰ 80 ਰੁਪਏ ਕਿਲੋਂ, ਗੋਭੀ 60 ਰੁਪਏ ਕਿਲੋਂ, ਸ਼ਿਮਲਾ ਮਿਰਚ 70 ਰੁਪਏ ਕਿਲੋਂ, ਆਲੂ 25 ਰੁਪਏ ਕਿਲੋਂ, ਪਿਆਜ਼ 30 ਰੁਪਏ ਕਿਲੋਂ, ਕਦੂ 40 ਰੁਪਏ ਕਿਲੋਂ ਅਤੇ ਹਰੀ ਮਿਰਚ 70 ਰੁਪਏ ਕਿਲੋਂ ਹੋ ਗਏ ਹਨ। 

rajwinder kaur

This news is Content Editor rajwinder kaur