ਫਿਰੋਜ਼ਪੁਰ: ਕੜਾਕੇ ਦੀ ਧੁੱਪ ਅਤੇ ਗਰਮੀ ਨਾਲ ਲੋਕਾਂ ਦਾ ਹੋਇਆ ਮੰਦਾ ਹਾਲ

05/27/2019 12:50:18 PM

ਫਿਰੋਜ਼ਪੁਰ (ਸੰਨੀ) - ਮਈ ਮਹੀਨੇ ਦੇ ਖਤਮ ਹੁੰਦੇ ਸਾਰ ਗਰਮੀ ਦਾ ਕਹਿਰ ਦਿਨੋਂ-ਦਿਨ ਲਗਾਤਾਰ ਵੱਧ ਰਿਹਾ ਹੈ। ਦੱਸ ਦੇਈਏ ਕਿ ਇਨ੍ਹਾਂ ਮਹੀਨਿਆਂ 'ਚ ਗਰਮੀ ਦਾ ਤਾਪਮਾਨ 40 ਤੋਂ ਉੱਪਰ ਹੀ ਰਹਿੰਦਾ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ 'ਚ ਕੜਾਕੇ ਦੀ ਪੈ ਰਹੀ ਧੁੱਪ ਅਤੇ ਗਰਮੀ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਉਕਤ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣਾ ਮੂੰਹ ਕੱਪੜੇ ਨਾਲ ਢੱਕ ਕੇ ਬਾਹਰ ਨਿਕਲ ਰਹੇ ਹਨ। ਇਸ ਦੌਰਾਨ ਕਈ ਲੋਕ ਗਰਮੀ ਤੋਂ ਬਚਣ ਲਈ ਠੰਡਾ ਪਾਣੀ ਅਤੇ ਸ਼ਕੰਜਵੀਂ ਦੀ ਵੱਧ ਮਾਤਰਾ 'ਚ ਵਰਤੋਂ ਕਰ ਰਹੇ ਹਨ। ਫਿਰੋਜ਼ਪੁਰ ਦੇ ਲੋਕਾਂ ਨੇ ਦੱਸਿਆ ਕਿ ਵੱਧ ਮਾਤਰਾ 'ਚ ਪੈ ਰਹੀ ਇਸ ਗਰਮੀ ਕਾਰਨ ਹਰੇਕ ਵਰਗੇ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਦੁਕਾਨਦਾਰ ਗਾਹਕ ਨਾ ਆਉਣ ਕਾਰਨ ਵੇਹਲੇ ਦਿਖਾਈ ਦੇ ਰਹੇ ਹਨ।

rajwinder kaur

This news is Content Editor rajwinder kaur