ਫਲੋਟਿੰਗ ਲਾਈਟ ਅਤੇ ਸਾਊਂਡ ਸ਼ੋਅ ਰਾਹੀਂ ਨਾਨਕ ਦੇ ਰੰਗ ’ਚ ਰੰਗੇ ਫਿਰੋਜ਼ਪੁਰ ਵਾਸੀ

12/03/2019 6:04:01 PM

ਫਿਰੋਜ਼ਪੁਰ (ਕੁਮਾਰ) - ਫਲੋਟਿੰਗ ਲਾਈਟ ਅਤੇ ਸਾਊਂਡ ਸ਼ੋਅ ਦੌਰਾਨ ਫਿਰੋਜ਼ਪੁਰ ਸ਼ਹਿਰ 2 ਦਿਨਾਂ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੰਗ ’ਚ ਰੰਗਿਆ ਰਿਹਾ। ਆਧੁਨਿਕ ਤਰੀਕੇ ਤਹਿਤ ਸਾਊਂਡ ਅਤੇ ਲਾਈਟ ਸ਼ੋਅ ਦੌਰਾਨ ਦੋ ਦਿਨਾਂ ’ਚ 10 ਹਜ਼ਾਰ ਤੋਂ ਵੱਧ ਸੰਗਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਬਾਰੇ ਜਾਣਕਾਰੀ ਹਾਸਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਈਟ ਅਤੇ ਸਾਊਂਡ ਸ਼ੋਅ ’ਚ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਭਰੀ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕਾਂਗਰਸ ਲੀਡਰ ਅਨੁਮੀਤ ਸਿੰਘ ਹੀਰਾ ਸੋਢੀ ਅਤੇ ਜਸਮੇਲ ਸਿੰਘ ਲਾਡੀ ਗਹਿਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। 

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸ਼ੋਅ ਦੀ ਸਰਾਹਨਾ ਕਰਦੇ ਹੋਏ ਸ਼ਖਸ਼ੀਅਤਾਂ ਨੇ ਕਿਹਾ ਕਿ ਸੂਬੇ ਭਰ ’ਚ ਇਨ੍ਹਾਂ ਸ਼ੋਆਂ ਦੇ ਤਹਿਤ ਲੱਖਾਂ ਦੀ ਤਾਦਾਦ ’ਚ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੋੜਿਆ ਗਿਆ ਹੈ। ਇਕ ਵੱਖਰੇ ਤਰੀਕੇ ਨਾਲ ਲੋਕਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ’ਚ ਕਰਵਾਇਆ ਗਿਆ ਇਹ ਆਖਰੀ ਸ਼ੋਅ ਹੈ, ਜਿਸ ’ਚ ਹਜ਼ਾਰਾਂ ਸੰਗਤਾਂ ਨੇ ਵਿਦਾਈ ਦਿੱਤੀ। ਲਾਈਟ ਅਤੇ ਸਾਊਂਡ ਸ਼ੋਅ ਦਾ ਸਾਰਾ ਪ੍ਰੋਗਰਾਮ ਏ.ਡੀ.ਸੀ. (ਜ)ਰਵਿੰਦਰ ਸਿੰਘ ਦੀ ਦੇਖ-ਰੇਖ ’ਚ ਸੰਪਨ ਹੋਇਆ।

rajwinder kaur

This news is Content Editor rajwinder kaur