ਫਿਰੋਜ਼ਪੁਰ ਦੀ ਕੇਂਦਰੀ ਜੇਲ ''ਚੋਂ ਮੁੜ ਬਰਾਮਦ ਹੋਏ ਮੋਬਾਇਲ

01/27/2020 5:50:47 PM

ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੀ ਕੇਂਦਰੀ ਜੇਲ ਕਿਸੇ ਨਾ ਕਿਸੇ ਕਾਰਨਾਮੇ ਸਦਕਾ ਜਾਂ ਮੋਬਾਇਲ ਮਿਲਣ ਦੇ ਕਾਰਨ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ ਹੈ। ਇਕ ਵਾਰ ਫਿਰ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚੋਂ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸਿਟੀ ਦੀ ਪੁਲਸ ਨੇ ਮੋਬਾਇਲ ਮਿਲਣ 'ਤੇ ਇਕ ਕੈਦੀ, ਇਕ ਹਵਾਲਾਤੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ। ਦੱਸ ਦੇਈਏ ਕਿ ਫਿਰੋਜ਼ਪੁਰ ਜੇਲ ਦੀ ਚੈਕਿੰਗ ਦੌਰਾਨ ਬੀਤੇ 2 ਮਹੀਨਿਆਂ 'ਚ 15 ਦੇ ਕਰੀਬ ਮੋਬਾਇਲ ਫੋਨ ਬਰਾਮਦ ਹੋ ਚੁੱਕੇ ਹਨ। ਇਹ ਮੋਬਾਇਲ ਅੰਦਰ ਦਾਖਲ ਕਿਵੇਂ ਹੋ ਰਹੇ ਹਨ, ਦੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ।  

rajwinder kaur

This news is Content Editor rajwinder kaur