ਜੇਲ ’ਚ ਮੁਲਾਕਾਤ ਕਰਨ ਆਈ ਪਤਨੀ ਨੇ ਪਤੀ ਨੂੰ ਦਿੱਤੇ ਨਸ਼ੀਲੇ ਪਦਾਰਥ, ਕਾਬੂ

01/28/2020 5:30:44 PM

ਫਿਰੋਜ਼ਪੁਰ (ਕੁਮਾਰ, ਮਲਹੋਤਰਾ) - ਕੇਂਦਰੀ ਜੇਲ ’ਚ ਆਏ ਦਿਨ ਤਲਾਸ਼ੀ ਦੌਰਾਨ ਜਿਥੇ ਮੋਬਾਇਲ ਫੜੇ ਜਾ ਰਹੇ ਹਨ, ਉਥੇ ਬੰਦੀਆਂ ਦੇ ਰਿਸ਼ਤੇਦਾਰਾਂ ਵਲੋਂ ਮੁਲਾਕਾਤ ਦੌਰਾਨ ਲੁਕਾ ਕੇ ਨਸ਼ੇ ਵਾਲਾ ਪਦਾਰਥ ਦਿੱਤੇ ਜਾ ਰਹੇ ਹਨ। ਬੀਤੇ ਦਿਨ ਵੀ ਫਿਰ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ, ਜਦੋਂ ਇਕ ਹਵਾਲਤੀ ਕੋਲੋਂ ਆਪਣੀ ਪਤਨੀ ਨਾਲ ਮੁਲਾਕਾਤ ਕਰਨ ਤੋਂ ਬਾਅਦ 25 ਗ੍ਰਾਮ ਤੰਬਾਕੂ ਅਤੇ 1 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਇਸ ਮਾਮਲੇ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਅਤੇ ਉਸ ਦੀ ਪਤਨੀ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ। 

ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਜੇਲ ਅਧਿਕਾਰੀ ਵਲੋਂ ਮਿਲੀ ਸ਼ਿਕਾਇਤ ਅਨੁਸਾਰ ਹਵਾਲਾਤੀ ਸੁਰੇਸ਼ ਕੁਮਾਰ ਉਰਫ ਸੁਰੇਸ਼ ਸਿੰਘ ਪੁੱਤਰ ਚੰਦ ਸਿੰਘ ਨਾਲ ਉਸ ਦੀ ਪਤਨੀ ਕਿਰਨਾ ਰਾਣੀ ਮੁਲਾਕਾਤ ਕਰਨ ਆਈ ਸੀ। ਮੁਲਾਕਾਤ ਮਗਰੋਂ ਜਦੋਂ ਹਵਾਲਾਤੀ ਸੁਰੇਸ਼ ਕੁਮਾਰ ਵਾਪਸ ਅੰਦਰ ਗਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 25 ਗ੍ਰਾਮ ਜਰਦਾ (ਤੰਬਾਕੂ) ਅਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ।  

rajwinder kaur

This news is Content Editor rajwinder kaur