ਸਟੇਜ 'ਤੇ ਨੱਚਣ ਨੂੰ ਲੈ ਕੇ ਲੜਕੀ ਵਾਲਿਆਂ ਨੇ ਕੁੱਟੇ ਬਾਰਾਤੀ, 1 ਦਾ ਫਟਿਆ ਸਿਰ

02/15/2020 10:35:24 AM

ਫਾਜ਼ਿਲਕਾ (ਸੁਨੀਲ) : ਜਲਾਲਾਬਾਦ ਵਿਚ ਇਕ ਵਿਆਹ ਸਮਾਗਮ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਲੜਕੀ ਪੱਖ ਦੇ ਕੁੱਝ ਰਿਸ਼ਤੇਦਾਰਾਂ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਬਾਰਾਤੀ ਕੁੱਟ ਦਿੱਤੇ ਗਏ। ਜਾਣਕਾਰੀ ਮੁਤਾਬਕ ਬਾਰਾਤ ਹਰਿਆਣਾ ਦੇ ਸਿਰਸਾ ਤੋਂ ਜਲਾਲਾਬਾਦ ਆਈ ਸੀ, ਜਿਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਪਰ ਸਟੇਜ 'ਤੇ ਨੱਚਣ ਨੂੰ ਲੈ ਕੇ ਲੜਕੀ ਪੱਖ ਦੇ ਕੁੱਝ ਰਿਸ਼ਤੇਦਾਰਾਂ ਨੇ ਸ਼ਰਾਬ ਦੇ ਨਸ਼ੇ ਵਿਚ ਬਾਰਾਤੀਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਮਾਮੂਲੀ ਜਿਹੀ ਬਹਿਸਬਾਜ਼ੀ ਖੂਨੀ ਰੂਪ ਧਾਰਨ ਕਰ ਗਈ ਅਤੇ ਇਕ ਬਾਰਾਤੀ ਜ਼ਖਮੀ ਹੋ ਗਿਆ। ਇੱਥੋਂ ਤੱਕ ਲੜਕੀ ਪੱਖ ਦੇ ਲੋਕਾਂ ਵੱਲੋਂ ਲੜਕੇ ਪੱਖ ਵੱਲੋਂ ਆਈਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ।

ਉਥੇ ਹੀ ਇਸ ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਦੋਵਾਂ ਪੱਖਾਂ ਨੂੰ ਬਿਠਾ ਕੇ ਰਾਜੀਨਾਮਾ ਕਰਵਾਇਆ, ਜਿਸ ਤੋਂ ਬਾਅਦ ਗੁਰਦੁਆਰਾ ਸਹਿਬ ਵਿਚ ਲੜਕਾ-ਲੜਕੀ ਦੇ ਆਨੰਦ ਕਾਰਜ ਕਰਵਾਏ ਗਏ।

cherry

This news is Content Editor cherry