ਫਾਜ਼ਿਲਕਾ: ਸਰਕਾਰੀ ਦਫ਼ਤਰਾਂ ਦੇ ਕੰਮਾਂ ਨੂੰ ਸੋਸ਼ਲ ਡਿਸਟੈਸਿੰਗ ਬਣਾ ਕੇ ਕਰਨ ਦੀ ਕੀਤੀ ਨਿਵੇਕਲੀ ਪਹਿਲ

05/13/2020 5:06:12 PM

ਜਲਾਲਾਬਾਦ (ਸੇਤੀਆ): ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ਨਾਲ ਜੁੜੇ ਰੋਜ਼ਾਨਾਂ ਦੇ ਕੰਮਾਂ ਨੂੰ ਸ਼ੋਸ਼ਲ ਡਿਸਟੈਸਿੰਗ ਰਾਹੀਂ ਪਾਰਦਰਸ਼ੀ ਅਤੇ ਸੁਖਾਵੇਂ ਮਾਹੌਲ 'ਚ ਨੇਪਰੇ ਚੜ੍ਹਾਉਣ ਲਈ ਜ਼ਿਲਾ ਪ੍ਰਸ਼ਾਸਨ ਫਾਜ਼ਿਲਕਾ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਰੋਜ਼ਾਨਾ ਦਫ਼ਤਰੀ ਦਿਨਾਂ 'ਚ ਸਵੇਰੇ 9.30 ਤੋਂ 11 ਵਜੇ ਤੱਕ ਆਮ ਲੋਕਾਂ ਦੇ ਮਸਲਿਆਂ ਨੂੰ ਸੁਣ ਕੇ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਹਰ ਖੁੱਲ੍ਹੇ ਅਤੇ ਹਵਾਦਾਰ ਮਾਹੌਲ 'ਚ (ਸ਼ਾਮਿਆਣਾ) ਟੈਂਟ ਲਗਾ ਕੇ ਲੋਕਾਂ ਦੀ ਸੁਵਿਧਾ ਲਈ ਬਕਾਇਦਾ ਹੱਥ ਧੋਣ, ਬੈਠਣ ਅਤੇ ਪੀਣ ਵਾਲੇ ਪਾਣੀ, ਪੱਖਿਆਂ ਦੇ ਪ੍ਰਬੰਧ ਕੀਤੇ ਗਏ ਹਨ।

ਸ.ਸੰਧੂ ਨੇ ਦੱਸਿਆ ਕਿ ਡੀ.ਸੀ ਕੰਪਲੈਕਸ ਅੰਦਰ ਸਥਿਤ ਹਰੇਕ ਦਫ਼ਤਰ ਤੇ ਮੁਖੀ ਨੂੰ ਸਮੇ ਨਾਲ ਲੋਕਾਂ ਦੇ ਦਫ਼ਤਰੀ ਕੰਮਾਂ ਨੂੰ ਸੁਣ ਕੇ ਹੱਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਰੋਜ਼ਾਨਾ ਬਾਹਰ ਬੈਠ ਕੇ ਆਪਣੇ ਦਫ਼ਤਰ ਨਾਲ ਸਬੰਧਤ ਕੰਮਾਂ ਨੂੰ ਕਰਨ ਲਈ ਜ਼ਿੰਮੇਵਾਰ ਹੋਵੇਗਾ।ਉਨ੍ਹਾਂ ਦੱਸਿਆ ਕਿ ਖੁੱਲੇ ਮਾਹੌਲ 'ਚ ਪਬਲਿਕ ਨੂੰ ਮਿਲਣ ਅਤੇ ਸੁਣਨ ਲਈ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਬਿਨਾਂ ਲੋੜ ਤੋਂ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਲੋਕਾਂ ਦੀ ਸੁਵਿਧਾ ਲਈ ਹਮੇਸ਼ਾ ਕਾਰਜ਼ਸੀਲ ਹੈ।

Shyna

This news is Content Editor Shyna