ਕਿਸਾਨਾਂ ਨੇ ਘੇਰਿਆ ਐੱਫ. ਸੀ. ਆਈ. ਦਾ ਡੀਪੂ, ਕਾਲੇ ਕਾਨੂੰਨਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

04/05/2021 1:20:41 PM

ਧਰਮਕੋਟ (ਸਤੀਸ਼) : ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਨੇ ਧਰਮਕੋਟ ਦੇ ਐੱਫ. ਸੀ. ਆਈ. ਡੀਪੂ ਮੂਹਰੇ ਧਰਨਾ ਲਾਇਆ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਕਾਲੇ ਕਾਨੂੰਨਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਸੂਰਤ ਸਿੰਘ ਕਾਮਰੇਡ ਕਿਸਾਨ ਸਭਾ, ਕੁਲਜੀਤ ਸਿੰਘ ਪੰਡੋਰੀ ਕਿਰਤੀ ਕਿਸਾਨ ਯੂਨੀਅਨ, ਜਸਵਿੰਦਰ ਸਿੰਘ ਧਰਮਕੋਟ ਰਾਜੇਵਾਲਾ ਯੂਨੀਅਨ, ਸੁੱਖਾ ਸਿੰਘ ਵਿਰਕ ਜ਼ਿਲਾ ਪ੍ਰਧਾਨ ਕਿਸਾਨ ਯੂਨੀਅਨ ਪੰਜਾਬ ਸੰਬੋਧਨ ਕੀਤਾ।


 ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ, ਕਿਹਾ-4 ਸਾਲਾਂ ’ਚ ਲੋਕਾਂ ਨੂੰ ਬਸ ਲੁੱਟਿਆ

ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਨੂੰ ਮਾਰਨ ’ਤੇ ਤੁਲੀ ਹੈ ਅਤੇ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਕਿਸਾਨੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਕਰਦੀ, ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਇਸ ਮੌਕੇ ’ਤੇ ਸਵਰਨ ਸਿੰਘ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਜਸਵੰਤ ਸਿੰਘ ਪੰਡੋਰੀ, ਰਾਜਵਿੰਦਰ ਸਿੰਘ, ਬਲਦੇਵ ਸਿੰਘ, ਸ਼ੇਰ ਸਿੰਘ ਖੰਬੇ, ਕਮਲਜੀਤ ਸਿੰਘ, ਜਸਬੀਰ ਸਿੰਘ ਸੰਧੂ, ਤੋਤਾ ਸਿੰਘ ਬਹਿਰਾਮ ਕੇ, ਡਾਕਟਰ ਬਲਦੇਵ ਸਿੰਘ, ਗੁਰਨਾਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।

Anuradha

This news is Content Editor Anuradha