ਧਰਨੇ ਦੌਰਾਨ ਕਿਸਾਨ ਆਗੂ ਦੀ ਦਿਲ ਦਾ ਦੋਰਾ ਪੈਣ ਨਾਲ ਮੌਤ

07/23/2019 8:18:54 PM

ਮੋਗਾ (ਗੋਪੀ ਰਾਊਕੇ)-ਜ਼ਿਲਾ ਪ੍ਰਬੰਧਕੀ ਕੰਪਲੈਕਸ ਮੋਗਾ ਦੇ ਅੱਗੇ ਪੰਜਾਬ ਦੀ ਕਰਜ਼ੇ 'ਚ ਡੁੱਬੀ ਕਿਸਾਨੀ ਨੂੰ ਬਚਾਉਣ ਲਈ ਲਗਾਏ ਰੋਸ ਧਰਨੇ ਦੇ ਬਾਅਦ ਕਿਸਾਨ ਨੇਤਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਛਿੰਦਰ ਸਿੰਘ ਝੰਡੇਆਣਾ (55) ਦੀ ਦਿਲ ਦਾ ਦੋਰਾ ਪੈਣ ਨਾਲ ਮੌਤ ਹੋ ਗਈ। ਜਥੇਬੰਦੀ ਦੇ ਪ੍ਰਦੇਸ਼ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਦੱਸਿਆ ਕਿ ਕਿਸਾਨ ਆਗੂ ਛਿੰਦਰ ਸਿੰਘ ਝੰਡੇਆਣਾ ਦੀ ਧਰਨੇ ਦੇ ਬਾਅਦ ਤਬੀਅਤ ਵਿਗੜ ਗਈ, ਜਿਸ ਉਪਰੰਤ ਉਨ੍ਹਾਂ ਦੀ ਹਸਪਤਾਲ 'ਚ ਮੌਤ ਹੋ ਗਈ। ਉਹ ਆਪਣੇ ਪਿੱਛੇ ਬਜ਼ੁਰਗ ਮਾਂ ਗੁਰਦੇਵ ਕੌਰ, ਪਿਤਾ ਨਾਹਰ ਸਿੰਘ ਅਤੇ ਪਤਨੀ ਨਛੱਤਰ ਕੌਰ, ਤਿੰਨ ਬੇਟੀਆਂ ਅਤੇ ਇਕ ਬੇਟਾ ਜੋ ਵਿਆਹਿਆ ਹੋਇਆ ਹੈ ਛੱਡ ਗਿਆ ਹੈ।

Karan Kumar

This news is Content Editor Karan Kumar