ਫਰੀਦਕੋਟ ਪੁਲਸ ਵਲੋਂ ਲੁੱਟ-ਖੋਹ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 4 ਦੋਸ਼ੀ ਪੁਲਸ ਅੜਿੱਕੇ

11/28/2020 11:40:22 AM

ਫਰੀਦਕੋਟ (ਰਾਜਨ): ਫਰੀਦਕੋਟ ਪੁਲਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਰਾਜ ਪੱਧਰੀ ਗੈਂਗ ਦੇ 4 ਮੈਂਬਰ ਕਾਬੂ ਕਰਕੇ ਉਨ੍ਹਾਂ ਪਾਸੋਂ ਇਕ ਮੋਟਰਸਾਈਕਲ, ਇਕ ਹੌਂਡਾ ਐਕਟਿਵਾ, ਇਕ 32 ਬੋਰ ਪਿਸਟਲ ਅਤੇ 32 ਬੋਰ ਪਿਸਟਲ ਦੇ 5 ਰੌਂਦ ਜਿੰਦਾ ਬਰਾਮਦ ਕਰਕੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਿਤ ਤਿੰਨ ਲੁੱਟ-ਖੋਹ ਦੀਆਂ ਅਨਟ੍ਰੇਸ ਵਾਰਦਾਤਾਂ ਨੂੰ ਵੀ ਟਰੇਸ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਫਰੀਦਕੋਟ ਪੁਲਸ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦੋਸ਼ੀਅਨ 'ਚੋਂ ਅਮਨਦੀਪ ਸਿੰਘ ਉਰਫ ਅਮਨਾ ਆਪਣਾ ਫਰਜ਼ੀ ਨਾਮ ਸਤਨਾਮ ਸਿੰਘ ਵਾਸੀ ਜਿਊਣ ਵਾਲਾ ਦੱਸ ਕੇ ਮੋਟਰਸਾਈਕਲ ਚੋਰੀ ਦੇ ਮੁਕੱਦਮਿਆਂ ਵਿਚ ਗ੍ਰਿਫਤਾਰ ਹੋਇਆ ਸੀ। ਉਹ ਬਾਘਾਪੁਰਾਣਾ ਦੇ ਇਕ ਅਸਲਾ ਦੁਕਾਨ ਤੋਂ ਕੀਤੀ ਚੋਰੀ ਦੇ ਮੁਕੱਦਮੇ ਵਿਚ ਅਤੇ ਮੱਖੂ ਥਾਣਾ ਦੇ ਇਕ 307 ਦੇ ਮੁਕੱਦਮੇ ਵਿਚ ਭਗੌੜਾ ਕਰਾਰ ਹੋ ਚੁੱਕਾ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ 'ਚ ਸੁਖਦੇਵ ਉਰਫ ਰਵੀ, ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਫਿਰੋਜ਼ਪੁਰ ਅਤੇ ਸਨਮਦੀਪ ਸਿੰਘ ਉਰਫ ਸੰਨੀ ਵਾਸੀ ਸਿਰਸਾ, ਹਰਿਆਣਾ ਸ਼ਾਮਲ ਹਨ। ਇਹ ਜਾਣਕਾਰੀ ਪੁਲਸ ਲਾਈਨ ਵਿਖੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਪੁਲਸ ਕਪਤਾਨ ਦੇ ਨਿਰਦੇਸ਼ਾ ਹੇਠ ਐੱਸ. ਪੀ. ਸੇਵਾ ਸਿੰਘ ਮੱਲ੍ਹੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਅਤੇ ਥਾਣਾ ਸਿਟੀ ਫਰੀਦਕੋਟ ਦੀ ਪੁਲਸ ਨੇ ਇਕ ਰਾਜ ਪੱਧਰੀ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਖ਼ਿਲਾਫ਼ ਮੋਗਾ, ਫਿਰੋਜ਼ਪੁਰ ਅਤੇ ਫਰੀਦਕੋਟ ਜ਼ਿਲ੍ਹਿਆਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਮੁਕੱਦਮੇ ਦਰਜ ਹਨ, ਜੋ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 420, 423 ਦਰਜ ਕੀਤੇ ਗਏ ਹਨ, ਉਸ ਵਿਚੋਂ ਅਮਨਦੀਪ ਸਿੰਘ ਉਰਫ ਅਮਨਾ ਦੇ ਖਿਲਾਫ ਮੁਕੱਦਮਾ ਨੰ. 420/20 ਦਰਜ ਕਰਕੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 5 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਦਕਿ ਸਨਮਦੀਪ ਸਿੰਘ ਉਰਫ ਸੰਨੀ, ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਸੁਖਦੇਵ ਉਰਫ ਰਵੀ ਖਿਲਾਫ ਦਰਜ ਮੁਕੱਦਮਾ ਨੰਬਰ 423/20 ਵਿਚ ਇਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ, ਐੱਸ. ਪੀ. ਸੇਵਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਗੈਂਗ ਦਾ ਲੀਡਰ ਅਮਨਦੀਪ ਸਿੰਘ ਉਰਫ ਅਮਨਾ ਡੋਗਰ ਬਸਤੀ ਬਸਤੀ ਫਰੀਦਕੋਟ ਦਾ ਰਹਿਣ ਵਾਲਾ ਹੈ, ਜੋ ਕਿ ਇਰਾਦਾ ਕਤਲ, ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾ ਵਿਚ ਸ਼ਾਮਲ ਹੈ ਇਸ ਦੇ ਖਿਲਾਫ ਥਾਣਾ ਮੱਖ ਵਿਚ 307 ਦਾ ਇਕ ਮੁਕੱਦਮਾ, ਬਾਘਾਪੁਰਾਣਾ ਥਾਣਾ ਵਿਚ ਅਸਲੇ ਦੀ ਦੁਕਾਨ ਤੋਂ ਅਸਲਾ ਚੋਰੀ ਦਾ ਮੁਕੱਦਮਾ ਜਿਨ੍ਹਾਂ ਵਿਚ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਹੋ ਚੁੱਕਾ ਸੀ, ਘੱਲ ਖੁਰਦ ਥਾਣਾ ਵਿਚ ਕਾਰ ਖੋਹ ਦਾ ਮੁਕੱਦਮਾ, ਫਿਰੋਜ਼ਪੁਰ ਸਿਟੀ ਵਿਚ 5 ਲੱਖ ਰੁਪਏ ਦੀ ਲੁੱਟ ਦਾ ਅਤੇ 5.40 ਲੱਖ ਰੁਪਏ ਦੀ ਖੋਹ ਦਾ ਮੁਕੱਦਮਾ ਅਤੇ ਫਰੀਦਕੋਟ ਵਿਚ ਮੋਟਰਸਾਈਕਲ ਚੋਰੀ ਦੇ ਤਿੰਨ ਮੁਕੱਦਮੇ ਦਰਜ ਹਨ।

ਇਸਨੇ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ ਆਪਣਾ ਨਾ ਸਤਨਾਮ ਸਿੰਘ ਉਰਫ ਅਮਨਾ ਵਾਸੀ ਜਿਊਣ ਵਾਲਾ ਰੱਖ ਲਿਆ ਸੀ ਅਤੇ ਇਸ ਕਾਰਣ ਮੋਟਰਸਾਈਕਲ ਚੋਰੀ ਦੇ ਮੁਕੱਦਮਿਆਂ ਦੀ ਗ੍ਰਿਫਤਾਰੀ ਤੋਂ ਬਚ ਗਿਆ ਪਰ ਹੁਣ ਭਗਤਾ ਭਾਈਕਾ ਵਿਖੇ ਮਨੋਹਰ ਲਾਲ ਅਰੋੜਾ ਕਤਲ ਕਾਂਡ ਵਿਚ ਸੁੱਖਾ ਗਿੱਲ ਲੰਮੇ ਵੱਲੋਂ ਸ਼ੋਸ਼ਲ ਮੀਡੀਆਂ 'ਤੇ ਪਾਈ ਪੋਸਟ ਵਿਚ ਅਮਨਾ ਦਾ ਨਾਮ ਆਉਣ ਅਤੇ ਵਾਰਦਾਤਾ ਵਿਚ ਸ਼ਾਮਲ ਹੋਣ ਦੇ ਖਦਸੇ ਕਾਰਣ ਇਸਦਾ ਪਤਾ ਕੀਤਾ ਗਿਆ, ਜਿਸ ਨੂੰ ਫਰੀਦਕੋਟ ਪੁਲਸ ਨੇ ਕਾਬੂ ਕਰ ਲਿਆ ਹੈ। ਇਸ ਗੈਂਗ ਪਾਸੋਂ ਇਕ ਮੋਟਰਸਾਈਕਲ, ਇਕ ਸਕੂਟਰ, ਇਕ ਦੇਸੀ ਪਿਸਟਲ 32 ਬੋਰ, ਇਕ ਮੈਗਜੀਨ 32 ਬੋਰ, 5 ਜਿੰਦਾ ਰੌਂਦ 32 ਬੋਰ ਦੇ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Shyna

This news is Content Editor Shyna