ਪਰਿਵਾਰ ''ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ''ਚ 9 ਲੋਕਾਂ ਖਿਲਾਫ਼ ਪਰਚਾ

11/30/2021 11:51:50 AM

ਭਵਾਨੀਗੜ੍ਹ (ਵਿਕਾਸ)- ਬੀਤੇ ਦਿਨੀਂ ਪਿੰਡ ਚੰਨੋ ਵਿਖੇ ਇੱਕ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਇੱਕ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਪੁਲਸ ਨੇ ਤਿੰਨ ਅਣਪਛਾਤਿਆਂ ਸਮੇਤ 9 ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ। ਇਸ ਸਬੰਧੀ ਧਰਮਪਾਲ ਪੁੱਤਰ ਕਿਸ਼ੋਰੀ ਲਾਲ ਵਾਸੀ ਚੰਨੋ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਸ਼ਨੀਵਾਰ ਸ਼ਾਮ 8 ਕੁ ਵਜੇ ਉਹ ਆਪਣੇ ਦਫ਼ਤਰ ਤੋਂ ਹਿਸਾਬ ਕਿਤਾਬ ਕਰਕੇ ਬੱਚਤ ਵਾਲੀ 33 ਹਜ਼ਾਰ ਰੁਪਏ ਦੀ ਰਕਮ ਲਿਫ਼ਾਫ਼ੇ 'ਚ ਪਾ ਹਾਲੇ ਘਰ ਦਾ ਗੇਟ ਬੰਦ ਕਰਕੇ ਅੰਦਰ ਗਿਆ ਹੀ ਸੀ ਕਿ ਪਿੱਛੋਂ ਕਿਸੇ ਨੇ ਗੇਟ ਖੜਕਾਇਆ। 

ਪੜ੍ਹੋ ਇਹ ਵੀ ਖ਼ਬਰ - ਤਪਾ ਮੰਡੀ : ਪ੍ਰੇਮ ਸੰਬੰਧਾਂ ‘ਚ ਅੜਿੱਕਾ ਬਣੀ ‘ਪਤਨੀ’ ਨੂੰ ਪਤੀ ਨੇ ਪਰਿਵਾਰ ਨਾਲ ਮਿਲ ਉਤਾਰਿਆ ਮੌਤ ਦੇ ਘਾਟ

ਜਦੋਂ ਉਸਨੇ ਗੇਟ ਖੋਲ੍ਹਿਆ ਤਾਂ ਹਰਵਿੰਦਰ ਸਿੰਘ, ਸ਼ਰਨਪ੍ਰੀਤ ਉਰਫ਼ ਸਿੰਮੀ, ਦਲਜੀਤ ਸਿੰਘ ਉਰਫ ਜਿੰਦਰ, ਨਵਦੀਪ ਸਿੰਘ ਉਰਫ ਨਵੀ, ਗੁਰਪ੍ਰੀਤ ਸਿੰਘ, ਸਤਿਗੁਰ ਸਿੰਘ ਉਰਫ ਲਾਡੀ ਅਤੇ ਹੋਰ ਤਿੰਨ ਅਣਪਛਾਤੇ ਵਿਅਕਤੀ ਲੋਹੇ ਦੇ ਰਾਡ ਵਗੈਰਾ ਲਈ ਖੜੇ ਸਨ, ਜੋ ਧੱਕੇ ਨਾਲ ਘਰ ਅੰਦਰ ਵੜ ਗਏ। ਇਸ ਦੌਰਾਨ ਹਰਵਿੰਦਰ ਸਿੰਘ ਕਹਿਣ ਲੱਗਾ ਕਿ ਲਾਲਾ ਸਾਡਾ ਹਿੱਸਾ ਇੱਧਰ ਫੜਾ। ਜਿਸ ਤੋਂ ਬਾਅਦ ਤੈਸ਼ 'ਚ ਆ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਹਰਵਿੰਦਰ ਸਿੰਘ ਨੇ ਆਪਣੇ ਹੱਥ 'ਚ ਫੜਿਆ ਲੋਹੇ ਦਾ ਰਾਡ ਉਸਦੇ ਸਿਰ 'ਚ ਮਾਰ ਦਿੱਤਾ ਤੇ ਉਸਦੇ ਸਾਥੀਆਂ ਨੇ ਵੀ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕਰ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : CM ਚੰਨੀ ਨੇ ਸਿੱਖਿਆ ਵਿਭਾਗ ’ਚ 10,000 ਤੋਂ ਵੱਧ ਭਰਤੀਆਂ ਕਰਨ ਦੀ ਦਿੱਤੀ ਮਨਜ਼ੂਰੀ

ਇਸ ਤੋਂ ਇਲਾਵਾ ਹਮਲਾਵਰਾਂ ਨੇ ਉਸਦੇ ਤਿੰਨ ਮੁੰਡਿਆਂ 'ਤੇ ਵੀ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦੇ ਬੁਰੀ ਤਰ੍ਹਾਂ ਨਾਲ ਸੱਟਾਂ ਮਾਰੀਆਂ। ਧਰਮਪਾਲ ਨੇ ਦੱਸਿਆ ਕਿ ਇਸ ਦੌਰਾਨ ਹਮਲਾਵਰ ਸ਼ਰਨਜੀਤ ਸਿੰਘ ਨੇ ਉਸ ਕੋਲੋਂ 33 ਹਜ਼ਾਰ ਰੁਪਏ ਖੋਹ ਲਏ ਤੇ ਹਥਿਆਰਾਂ ਸਮੇਤ ਮੌਕੇ ਤੋਂ ਸਾਰੇ ਲੋਕ ਫਰਾਰ ਹੋ ਗਏ। ਪੁਲਸ ਨੇ ਕਾਰਵਾਈ ਕਰਦਿਆਂ ਉਕਤ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੁਲਜ਼ਮ ਹਾਲੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਜਥੇ ਨਾਲ ਪਾਕਿ ਗਈ ਵਿਆਹੁਤਾ ਜਨਾਨੀ ਨੇ ਪਤੀ ਦੇ ਸਾਹਮਣੇ ਲਾਹੌਰ 'ਚ ਕਰਵਾਇਆ ਦੂਜਾ ਵਿਆਹ

 

rajwinder kaur

This news is Content Editor rajwinder kaur