ਬਰਨਾਲਾ ਵਿਖੇ ਪਲਾਸਟਿਕ ਦੇ ਕੁੜੇ ਤੋਂ ਕੀਤੀ ਜਾ ਰਹੀ ਕਮਾਈ, ਬਣਾਈਆਂ ਜਾ ਰਹੀਆਂ ਟਾਈਲਾਂ

07/25/2023 12:39:04 PM

ਬਰਨਾਲਾ- ਪਲਾਸਟਿਕ ਦਾ ਕੂੜਾ ਨਗਰ ਕੌਂਸਲ ਲਈ ਸਿਰਦਰਦੀ ਬਣਿਆ ਹੋਇਆ ਸੀ ਪਰ ਹੁਣ ਇਹ ਆਮਦਨ ਦਾ ਸਾਧਨ ਬਣ ਗਿਆ ਹੈ। ਦਰਅਸਲ ਨਗਰ ਕੌਂਸਲ ਵਲੋਂ ਪਲਾਸਟਿਕ ਨੂੰ ਕੂੜੇ ਤੋਂ ਵੱਖ ਕਰਕੇ ਸਰਦੂਲਗੜ੍ਹ ਦੀ ਇਕ ਇੰਟਰਲਾਕ ਟਾਈਲ ਫੈਕਟਰੀ ਵਿਚ ਭੇਜਿਆ ਜਾ ਰਿਹਾ ਹੈ । ਉੱਥੇ ਰੀਸਾਈਕਲਿੰਗ ਕਰਕੇ ਇਨ੍ਹਾਂ ਦੀਆਂ ਇੰਟਰਲਾਕ ਟਾਈਲਾਂ ਬਣਾਈਆਂ ਜਾ ਰਹੀਆਂ ਹਨ। ਹੁਣ ਤੱਕ 100 ਬੰਡਲ ਫੈਕਟਰੀ ਨੂੰ ਭੇਜੇ ਜਾ ਚੁੱਕੇ ਹਨ। 50 ਕਿਲੋ ਦਾ ਬੰਡਲ 2 ਰੁਪਏ ਪ੍ਰਤੀ ਕਿਲੋ ਵਿਕਦਾ ਹੈ। ਫਿਲਹਾਲ ਇਸ 'ਤੇ ਛੋਟੇ ਪੱਧਰ 'ਤੇ ਕੰਮ ਚੱਲ ਰਿਹਾ ਹੈ ਪਰ ਆਉਣ ਵਾਲੇ ਸਮੇਂ 'ਚ ਨਗਰ ਕੌਂਸਲ ਇਸ 'ਤੇ ਵੱਡੇ ਪ੍ਰੋਜੈਕਟ ਵਜੋਂ ਕੰਮ ਕਰੇਗੀ । ਨਗਰ ਕੌਂਸਲ ਨੇ ਅਗਲੇ ਸਾਲ ਤੱਕ ਪਲਾਸਟਿਕ ਨੂੰ 100 ਫ਼ੀਸਦੀ ਤੱਕ ਰੀਸਾਈਕਲ ਕਰਨ ਦਾ ਟੀਚਾ ਰੱਖਿਆ ਹੈ।

ਇਹ ਵੀ ਪੜ੍ਹੋ- ਕੁੜੀ ਦੇ ਗੁਪਤ ਅੰਗ 'ਤੇ ਕਰੰਟ ਲਾਉਣ ਦੇ ਮਾਮਲੇ 'ਚ ਦੋ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ

ਕਿਸ ਤਰ੍ਹਾਂ ਬਣਦੀਆਂ ਹਨ ਟਾਈਲਾਂ

ਟਾਈਲ ਬਣਾਉਣ ਲਈ ਸੀਮਿੰਟ ਦੀ ਥਾਂ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਪਲਾਸਟਿਕ ਨੂੰ ਪੀਸਦੇ ਹਨ ਅਤੇ ਇਸ ਨੂੰ ਬਹੁਤ ਛੋਟੇ ਟੁਕੜਿਆਂ 'ਚ ਕੱਟ ਦਿੰਦੇ ਹਨ। ਇਸ ਤੋਂ ਬਾਅਦ ਇਸ ਵਿੱਚ ਮਿੱਟੀ ਮਿਲਾਈ ਜਾਂਦੀ ਹੈ। ਫਿਰ ਪਲਾਸਟਿਕ ਨੂੰ ਇੱਕ ਪ੍ਰਕਿਰਿਆ ਦੁਆਰਾ ਗਰਮ ਕੀਤਾ ਜਾਂਦਾ ਹੈ। ਪਲਾਸਟਿਕ ਨੂੰ ਪਿਘਲਾਣ ਤੋਂ ਬਾਅਦ ਰੇਤ ਨਾਲ ਇਸ ਨੂੰ ਰੇਤ ਨਾਲ ਮਿਲਾ ਦਿੱਤਾ ਜਾਂਦਾ ਹੈ। ਜਿਸ ਕਾਰਨ ਉਹ ਸੀਮਿੰਟ ਦਾ ਕੰਮ ਕਰਦੀ ਹੈ। ਇਸ ਤੋਂ ਬਾਅਦ ਇਸ ਨੂੰ ਮਸ਼ੀਨ ਵਿਚ ਬੇਡਿੰਗ ਲਗਾ ਕੇ ਕੱਸਿਆ ਜਾਂਦਾ ਹੈ। ਜਿਸ ਨੂੰ ਬਾਅਦ 'ਚ ਠੰਡਾ ਕੀਤਾ ਜਾਂਦਾ ਹੈ ਅਤੇ ਟਾਈਲ ਤਿਆਰ ਹੋ ਜਾਂਦੀ ਹੈ।

ਇਹ ਵੀ ਪੜ੍ਹੋ-  ਬੁੱਢਾ ਦਰਿਆ ’ਤੇ ਬਣੀ ਸੜਕ ’ਚ ਪਿਆ ਪਾੜ, ਨਹਾਉਣ ਗਏ 2 ਮੁੰਡਿਆਂ ਨਾਲ ਵਾਪਰ ਗਈ ਅਣਹੋਣੀ

ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ 31 ਵਾਰਡਾਂ 'ਚੋਂ ਰੋਜ਼ਾਨਾ 30 ਟਨ ਕੂੜਾ ਪੈਦਾ ਹੁੰਦਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲਿਫ਼ਾਫ਼ੇ, ਪਲਾਸਟਿਕ ਦੇ ਥੈਲੇ ਆਦਿ ਕੂੜੇਦਾਨ 'ਚ ਪਾਉਣ। ਇਸ ਨਾਲ ਪਲਾਸਟਿਕ ਨੂੰ ਕੂੜੇ ਤੋਂ ਵੱਖ ਕਰਨਾ ਆਸਾਨ ਹੋ ਜਾਵੇਗਾ।

ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕ ਪਰਤ ਰਹੇ ਨੌਜਵਾਨਾਂ ਨਾਲ ਵਾਪਰੀ ਅਣਹੋਣੀ, 2 ਘਰਾਂ 'ਚ ਵਿਛ ਗਏ ਸੱਥਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan