ਹੁਣ ਈ-ਰਿਕਸ਼ਾ ਘਰ-ਘਰ ਪਹੁੰਚਾਉਣਗੇ ਵੇਰਕਾ ਦੇ ਉਤਪਾਦ

04/27/2020 6:01:47 PM

ਲੁਧਿਆਣਾ,(ਭਗਵੰਤ)- ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਲਾਕ ਡਾਊਨ ਦੌਰਾਨ ਲੋਕਾਂ ਨੂੰ ਘਰ-ਘਰ ਦੁੱਧ ਪਹੁੰਚਾਉਣ ਦੇ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਹੈ। ਇਸ ਦੇ ਤਹਿਤ 30 ਈ-ਰਿਕਸ਼ਾ ਵੇਰਕਾ ਪਲਾਂਟ 'ਚੋਂ ਚਲਾਏ ਗਏ ਹਨ, ਜਿਨ੍ਹਾਂ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਾ ਕੇ ਵੇਰਕਾ ਦੇ ਦੁੱਧ ਉਤਪਾਦ ਜਿਨ੍ਹਾਂ 'ਚ ਦੇਸੀ ਘਿਓ, ਮੱਖਣ, ਮਿੱਠਾ ਦੁੱਧ, ਮਿੱਠੀ ਲੱਸੀ, ਨਮਕੀਨ ਲੱਸੀ ਆਦਿ ਦੀ ਘਰ-ਘਰ ਸਪਲਾਈ ਕਰਨਗੇ। ਇਸ ਮੌਕੇ ਵੇਰਕਾ ਦੇ ਜਨਰਲ ਮੈਨੇਜ਼ਰ ਰਾਜ ਕੁਮਾਰ ਅਤੇ ਚੇਅਰਮੈਨ ਭੁਪਿੰਦਰ ਸਿੰਘ ਕੁਲਾਰ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਜਿਥੇ ਲੋਕਾਂ ਨੂੰ ਘਰ ਬੈਠੇ ਵਾਜਬ ਰੇਟਾਂ 'ਤੇ ਵੇਰਕਾ ਦੇ ਉਤਪਾਦ ਘਰ-ਘਰ ਮਿਲਣਗੇ। ਇਸ ਮੌਕੇ ਰਾਜੀਵ ਬਜਾਜ ਮੈਨੇਜਿੰਗ ਡਾਇਰੈਕਟਰ, ਐੱਚ. ਐੱਸ. ਬਰਾੜ ਮੈਨੇਜਰ ਇੰਜ., ਰਾਕੇਸ਼
ਕੁਮਾਰ, ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ ਹਾਜ਼ਰ ਸਨ।      

Deepak Kumar

This news is Content Editor Deepak Kumar