ਈ-ਰਿਕਸ਼ਾ ਚਾਲਕਾਂ ਦੇ ਵਿਰੋਧ ''ਚ ਉਤਰੇ ਰਿਕਸ਼ਾ ਚਾਲਕ

06/23/2018 4:06:13 PM

ਮੋਗਾ (ਗੋਪੀ ਰਾਊਕੇ) - ਜ਼ਿਲਾ ਰਿਕਸ਼ਾ ਪੂਲਰ ਵਰਕਰਜ਼ ਯੂਨੀਅਨ ਏਟਕ ਮੋਗਾ ਦੇ ਪ੍ਰਧਾਨ ਕਾਮਰੇਡ ਜਸਪਾਲ ਸਿੰਘ ਘਾਰੂ ਦੀ ਅਗਵਾਈ 'ਚ ਇਕ ਮੀਟਿੰਗ ਨੇਚਰ ਪਾਰਕ 'ਚ ਹੋਈ। ਇਸ ਮੀਟਿੰਗ 'ਚ ਟ੍ਰੇਡ ਯੂਨੀਅਨ ਕੌਂਸਲ ਮੋਗਾ ਦੇ ਚੇਅਰਮੈਨ ਕਾਮਰੇਡ ਵਰਿੰਦਰ ਕੌੜਾਂ, ਅਤੇ ਨਿਰੋਤਮ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਪਾਲ ਸਿੰਘ ਘਾਰੂ ਨੇ ਦੱਸਿਆ ਕਿ ਰਿਕਸ਼ਾ ਚਾਲਕ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹੋਏ ਪਏ ਹਨ। 
ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ 'ਚ ਹਰ ਮਜ਼ਦੂਰ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੁਣ ਸ਼ਹਿਰ ਦੇ ਕੁੱਝ ਸਰਮਾਏਦਾਰ ਲੋਕਾਂ ਨੇ ਪੰਜ-ਪੰਜ ਈ-ਰਿਕਸ਼ਾ ਲੈ ਕੇ 300-300 ਰੁਪਏ ਦੇ ਕਿਰਾਏ 'ਤੇ ਦਿੱਤੇ ਹੋਏ ਹਨ। ਇਹ ਈ-ਰਿਕਸ਼ਾ ਜਿਸ ਜਗ੍ਹਾ 'ਤੇ ਰਿਕਸ਼ੇ ਖੜੇ ਰਹਿੰਦੇ ਹਨ ਉਸ ਜਗਾ 'ਤੇ ਸਵਾਰੀਆਂ ਅਵਾਜ਼ਾਂ ਮਾਰ ਕੇ ਚੁੱਕ ਦੇ ਹਨ ਅਤੇ ਬਿਨ੍ਹਾਂ ਵਜ੍ਹਾ ਨਾਲ ਰਿਕਸ਼ਾ ਚਾਲਕਾਂ ਵਾਲਿਆਂ ਤੋਂ ਧੱਕੇ ਨਾਲ ਸਵਾਰੀਆਂ ਖੋਹ ਕੇ ਲੈ ਜਾਂਦੇ ਹਨ, ਜਿਸ ਕਾਰਨ ਕਈ ਵਾਰ ਇਨ੍ਹਾਂ 'ਚ ਲੜਾਈ ਝਗੜਾ ਹੋ ਜਾਂਦਾ ਹੈ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਲੜਾਈ ਝਗੜ ਨੂੰ ਰੋਕਣ ਲਈ ਈ-ਰਿਕਸ਼ਾ ਵਾਲਿਆਂ ਨੂੰ ਰੋਕਿਆ ਜਾਵੇ, ਨਹੀਂ ਤਾਂ ਗਰੀਬ ਵਿਅਕਤੀ ਭੁੱਖੇ ਮਰ ਜਾਣਗੇ। ਇਸ ਮੌਕੇ ਭੋਲਾ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ, ਬੱਗਾ ਸਿੰਘ, ਪ੍ਰੇਮ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।