ਦੁਸਹਿਰੇ ਵਾਲੇ ਦਿਨ ਸ਼ਹਿਰੀ ਤਬਕੇ ਨੇ ਫੂਕੇ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ

10/25/2020 6:14:59 PM

ਭਗਤਾ ਭਾਈ (ਪਰਮਜੀਤ ਸਿੰਘ ਢਿੱਲੋਂ) - ਖੇਤੀ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਦੇਸ਼ ਵਿਆਪੀ ਸਘੰਰਸ਼ ਨੂੰ ਹੋਰ ਤੇਜ਼ ਕਰਦਿਆਂ ਸ਼ਹਿਰੀ ਤਬਕੇ ਨੇ ਸਘੰਰਸ਼ ਵਿਚ ਬਣਦਾ ਯੋਗਦਾਨ ਪਾਉਣ ਲਈ ਅੱਜ ਦੁਸਹਿਰੇ ਵਾਲੇ ਦਿਨ ਮੋਦੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਬਣਾ ਕੇ ਲੋਕਾਂ ਦੀ ਹਾਜ਼ਰੀ ’ਚ ਫੂਕੇ।  

ਵਾਸਤੂ ਸ਼ਾਸ਼ਤਰ : ਇਕ ਚੁਟਕੀ ਲੂਣ ਦੀ ਵਰਤੋਂ ਨਾਲ ਤੁਸੀਂ ਹੋ ਸਕਦੈ ਹੋ ‘ਮਾਲਾਮਾਲ’, ਜਾਣੋ ਕਿਵੇਂ

ਇਸ ਮੋਰਚੇ ’ਚ ਮੁਸਲਿਮ ਭਾਈਚਾਰਾ, ਸ਼ਹਿਰੀ ਵਸੋਂ, ਪੇਂਡੂ ਡਾਕਟਰ, ਪ੍ਰੈੱਸ ਕਲੱਬ, ਖੇਤ ਮਜ਼ਦੂਰ ਯੂਨੀਅਨ ਅਤੇ ਡੀ.ਟੀ.ਐੱਫ ਬਲਾਕ ਭਗਤਾ ਭਾਈ, ਆਂਗਨਵਾੜੀ ਕਮੇਟੀ ਭਗਤਾ, ਟੈਕਸੀ ਯੂਨੀਅਨ ਭਗਤਾ ਭਾਈ, ਆਦਿ ਜੱਥੇਬੰਦੀਆਂ ਇਸ ਪ੍ਰੋਗਰਾਮ ਵਿਚ ਪਹੁੰਚੀਆਂ। ਇਸ ਮੌਕੇ ਜਗਸੀਰ ਸਿੰਘ ਜੀਂਦਾ ਅਤੇ ਉਸ ਦੇ ਸਾਥੀ ਅਤੇ ਸ਼ਹੀਦ ਭਗਤ ਸਿੰਘ ਕਲਾ ਮੰਚ (ਚੜਿੱਕ) ਮੋਗਾ ਦੀ ਟੀਮ ਨੇ ਸ਼ਮੂਲੀਅਤ ਕੀਤੀ। 

Health tips : ਤੁਸੀਂ ਵੀ ਹੋ ਪਿੱਠ ਦਰਦ ਤੋਂ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ, ਦਰਦ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

ਇਸ ਰੋਹ ਭਰਪੂਰ ਸੰਘਰਸ਼ ਪ੍ਰੋਗਰਾਮ ਵਿਚ ਖੇਤ ਮਜ਼ਦੂਰ ਆਗੂ ਤੀਰਥ ਸਿੰਘ, ਕਿਸਾਨ ਆਗੂ ਬਸੰਤ ਸਿੰਘ, ਜਨਾਨੀ ਆਗੂ ਮਾਲਵ ਕੌਰ, ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂ, ਨਿਰਭੈ ਸਿੰਘ ਭਗਤਾ, ਗੀਤਕਾਰ ਪੱਪਾ ਸਿੰਘ, ਪਾਵਰਕਾਮ ਠੇਕਾ ਮੁਲਾਜਮ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur