ਜ਼ਿਲ੍ਹਾ ਫਿਰੋਜ਼ਪੁਰ ''ਚ ਸੋਮਵਾਰ ਨੂੰ ਕੋਰੋਨਾ ਕਾਰਣ 5 ਲੋਕਾਂ ਦੀ ਹੋਈ ਮੌਤ

09/14/2020 11:11:03 PM

ਫਿਰੋਜ਼ਪੁਰ,(ਕੁਮਾਰ) : ਜ਼ਿਲਾ ਫਿਰੋਜ਼ਪੁਰ 'ਚ ਸੋਮਵਾਰ ਨੂੰ ਕੋਰੋਨਾ ਕਾਰਣ 5 ਲੋਕਾਂ ਦੀ ਮੌਤ ਹੋ ਗਈ, ਜਦਕਿ 133 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਫਿਰੋਜ਼ਪੁਰ ਛਾਉਣੀ 'ਚ ਇਕ 65 ਸਾਲਾਂ ਦੀ ਜਨਾਨੀ ਤੇ 52 ਸਾਲਾਂ ਵਿਅਕਤੀ, ਫਿਰੋਜ਼ਪੁਰ ਦੇ ਪਿੰਡ ਦਾਰਾ ਸਿੰਘ ਵਾਲਾ 'ਚ ਇਕ 20 ਸਾਲਾਂ ਵਿਅਕਤੀ, ਜ਼ੀਰਾ 'ਚ ਇਕ 78 ਸਾਲਾਂ ਜਨਾਨੀ  ਅਤੇ 62 ਸਾਲਾਂ ਮਹਿਲਾ ਦੀ ਕੋਰੋਨਾ ਕਾਰਣ ਮੌਤ ਹੋ ਗਈ ਹੈ।

ਜ਼ਿਲਾ ਫਿਰੋਜ਼ਪੁਰ 'ਚ ਹੁਣ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 74 ਤਕ ਪਹੁੰਚ ਗਈ ਹੈ ਅਤੇ ਕੋਰੋਨਾ ਪੀੜਤ 2934 ਮਰੀਜ਼ ਹੋ ਗਏ ਹਨ, ਜਿਨ੍ਹਾਂ 'ਚੋਂ 2301 ਮਰੀਜ਼ ਠੀਕ ਹੋ ਚੁਕੇ ਹਨ ਅਤੇ 559 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਜ਼ਿਲਾ ਫਿਰੋਜ਼ਪੁਰ 'ਚ ਲਗਾਤਾਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ ਅਤੇ ਤੇਜ਼ੀ ਨਾਲ ਮ੍ਰਿਤਕਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਰਕਾਰ ਵਲੋਂ ਦਿੱਤੀ ਗਈ ਗਾਈਡਲਾਈਨਜ਼ ਦੀ ਪਾਲਣਾ ਕਰਨ। ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਅਤੇ ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਘਰਾਂ 'ਚੋਂ ਬਾਹਰ ਨਿਕਲਣ ਅਤੇ ਜਦ ਨਿਕਲਣ ਤਾਂ ਮੂੰਹ 'ਤੇ ਮਾਸਕ ਜ਼ਰੂਰ ਪਾਉਣ ਅਤੇ ਥੋੜੇ-ਥੋੜੇ ਸਮੇਂ ਦੇ ਬਾਅਦ ਆਪਣੇ ਹੱਥ ਸਾਬਣ ਦੇ ਨਾਲ ਧੋਂਦੇ ਰਹਿਣ। ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦਾ ਅੱਜ ਕਾਨੂੰਨਗੋ ਸੰਤੋਖ ਸਿੰਘ ਅਤੇ ਰਾਕੇਸ਼ ਅਗਰਵਾਲ ਦੀ ਅਗਵਾਈ 'ਚ ਪ੍ਰਸ਼ਾਸਨਿਕ ਤੇ ਸਿਹਤ ਕਰਮਚਾਰੀਆਂ ਵਲੋਂ ਧਾਰਮਿਕ ਪਰੰਪਰਾ ਮੁਤਾਬਕ ਅੰਤਿਮ ਸੰਸਕਾਰ ਕੀਤਾ ਗਿਆ।
 

Deepak Kumar

This news is Content Editor Deepak Kumar