1 ਨਵੰਬਰ ਨੂੰ ਸੱਦੀ ਬਹਿਸ ਕਾਰਨ ਲੁਧਿਆਣਾ ਦੇ ਵੱਡੇ ‘ਹੋਟਲਾਂ’ ਦੀ ਐਡਵਾਂਸ ‘ਬੁਕਿੰਗਾਂ’ ਦੇ ਚਰਚੇ

10/30/2023 2:30:34 PM

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ ’ਚ ਵੱਡੇ ਹੋਟਲਾਂ ’ਚ ਆਉਣ ਵਾਲੇ 2 ਦਿਨਾਂ ’ਚ ਐਡਵਾਂਸ ਬੁਕਿੰਗ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪਤਾ ਲੱਗਾ ਹੈ ਕਿ ਪੰਜਾਬ ਵਿਚ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਰੱਖੀ ਵੱਡੀ ਪੱਧਰ ’ਤੇ ਬਹਿਸ ਨੂੰ ਨੇੜਿਓਂ ਦੇਖਣ ਜਾਂ ਉਨ੍ਹਾਂ ’ਚ ਹਿੱਸਾ ਲੈਣ ਵਾਲੇ ਕਈ ਧਨਾਢ ਤੇ ਚੋਟੀ ਦੇ ਸਿਆਸੀ ਆਗੂਆਂ ਤੇ ਹੋਰ ਸਰਕਾਰ ਦੇ ਅਹਿਲਕਾਰਾਂ, ਵਜ਼ੀਰਾਂ ਤੋਂ ਇਲਾਵਾ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹਿਸ ਤੋਂ ਇਕ ਦਿਨ ਪਹਿਲਾਂ ਲੁਧਿਆਣਾ ਦਸਤਕ ਦੇਣਗੇ, ਜਿਸ ਤਹਿਤ ਬਹਿਸ 1 ਨਵੰਬਰ ਨੂੰ ਸਵੇਰੇ 10 ਵਜੇ ਸ਼ਮੂਲੀਅਤ ਕਰਨਗੇ। ਇਸ ਬਹਿਸ ’ਚ ਸ਼ਾਮਲ ਹੋਣ ਵਾਲੇ ਆਗੂਆਂ ਜਾਂ ਅਧਿਕਾਰੀਆਂ ਵੱਲੋਂ ਹੋਟਲ ਬੁਕ ਕਰਵਾਉਣੇ ਸ਼ੁਰੂ ਕਰ ਦਿੱਤੇ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ : ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ    

ਦੱਸ ਦੇਈਏ ਕਿ ਪੀ.ਏ.ਯੂ. (ਪੰਜਾਬ ਐਗਰੀਕਲਚਰ ਯੂਨੀਵਰਸਿਟੀ) ਦੇ ਨੇੜੇ ਹੀ ਚੋਟੀ ਦੇ 5 ਹੋਟਲ ਹੋਣ ਕਰ ਕੇ ਉਨ੍ਹਾਂ ਦੀ ਬੁਕਿੰਗ ਹੋ ਸਕਦੀ ਹੈ। ਬਾਕੀ ਪੀ.ਏ.ਯੂ. ਦੇ ਸਦਨ ਹਾਊਸ ਤੇ ਸਰਕਟ ਹਾਊਸ ਵਿਖੇਠਹਿਰਨ ਵਾਸਤੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਜਾਣ ਦੀ ਖ਼ਬਰ ਹੈ ਕਿਉਂਕਿ ਇਹ ਬਹਿਸ ਪੰਜਾਬ ’ਚ ਪਹਿਲੀ ਵਾਰ ਕਿਸੇ ਸਰਕਾਰ ਨੇ ਕਰਵਾਉਣ ਲਈ ਜ਼ੁਰਅਤ ਭਰਿਆ ਕਦਮ ਚੁੱਕਿਆ ਹੈ, ਜਿਸ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚ ਟਰੱਕ ’ਚੋਂ ਕੈਮੀਕਲ ਡੁੱਲ੍ਹਿਆ, ਲੋਕਾਂ ਨੂੰ ਹੋਣ ਲੱਗੀ ਅੱਖਾਂ ’ਚ ਜਲਣ ਤੇ ਸਾਹ ਲੈਣ ’ਚ ਦਿੱਕਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha