ਡੇਂਗੂ ਨੇ ਉਜਾੜਿਆ ਪਰਿਵਾਰ, 32 ਸਾਲਾਂ ਨੌਜਵਾਨ ਦੀ ਹੋਈ ਮੌਤ

11/18/2023 4:36:16 PM

ਬਨੂੜ (ਗੁਰਪਾਲ) : ਬਨੂੜ ਇਲਾਕੇ ਵਿਚ ਡੇਂਗੂ ਦਾ ਪ੍ਰਭਾਵ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਤੇ ਬੀਤੇ ਦਿਨੀਂ ਸ਼ਹਿਰ ਦੇ ਵਾਰਡ ਨੰਬਰ 12 ਅਧੀਨ ਪੈਂਦੇ ਗੁਰੂ ਨਾਨਕ ਕਲੋਨੀ ਦੇ 32 ਸਾਲਾਂ ਨੌਜਵਾਨ ਦੀ ਡੇਂਗੂ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਗੁਰੂ ਨਾਨਕ ਕਾਲੋਨੀ ਦੇ ਵਸਨੀਕ ਕੁਲਵੰਤ ਸਿੰਘ ਦਾ ਨੌਜਵਾਨ ਪੁੱਤਰ ਗੁਰਵਿੰਦਰ ਸਿੰਘ ਨੂੰ ਤਕਰੀਬਨ ਇਕ ਹਫਤੇ ਪਹਿਲਾਂ ਬੁਖਾਰ ਹੋ ਗਿਆ ਸੀ ਅਤੇ ਉਸ ਨੇ ਆਪਣਾ ਇਲਾਜ ਨਿੱਜੀ ਡਾਕਟਰ ਤੋਂ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਸਿਹਤ ਵਿਚ ਕੋਈ ਸੁਧਾਰ ਨਾ ਆਇਆ ਤਾਂ ਉਸ ਨੇ ਆਪਣੇ ਟੈਸਟ ਕਰਵਾਏ ਦੇ ਜਿਨ੍ਹਾਂ ਵਿਚ ਉਸ ਦਾ ਡੇਂਗੂ ਦਾ ਟੈਸਟ ਪੋਜ਼ੀਟਿਵ ਆਇਆ। ਇਲਾਜ ਦੌਰਾਨ ਉਸ ਨੌਜਵਾਨ ਦੀਆਂ ਦੋਵੇਂ ਲੱਤਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਪਰਿਵਾਰਕ ਮੈਂਬਰ ਨੇ ਉਸ ਨੂੰ ਚੁੱਕ ਕੇ ਇਲਾਜ ਲਈ ਚੰਡੀਗੜ ਦੇ ਸੈਕਟਰ 32 ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਬੀਤੀ ਰਾਤ ਉਹ ਇਲਾਜ ਦੌਰਾਨ ਦਮ ਤੋੜ ਗਿਆ। 

ਮ੍ਰਿਤਕ ਨੌਜਵਾਨ ਇਕ ਛੋਟੀ ਜਿਹੀ ਬੱਚੀ ਦਾ ਪਿਓ ਸੀ ਤੇ ਉਹ ਆਪਣੇ ਪਿੱਛੇ ਪਤਨੀ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਠੇਕੇਦਾਰ ਪੱਪੀ ਕਰਾਲੀ, ਭਾਈ ਜਗਜੀਤ ਸਿੰਘ ਛੜਬੜ, ਡਾਕਟਰ ਭੁਪਿੰਦਰ ਸਿੰਘ ਮਨੌਲੀ ਸੂਰਤ, ਲੱਖੀ ਨਡਿਆਲੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਸਹਿਰ ਵਿਚ ਤੇ ਨੇੜਲੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਉਣ ਅਤੇ ਫੋਗਿਗ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਇਲਾਕੇ ਦੇ ਵਸਨੀਕਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ।

Gurminder Singh

This news is Content Editor Gurminder Singh