ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹਾ, ਮੌਤ

11/28/2020 5:59:29 PM

ਬਠਿੰਡਾ (ਸੁਖਵਿੰਦਰ): ਬੀਤੀ ਰਾਤ ਸਥਾਨਕ ਥਰਮਲ ਕਲੋਨੀ ਦੇ ਰਾਮਲੀਲਾ ਗਰਾਊਂਡ ਦੇ ਨੇੜੇ ਇਕ ਨੌਜਵਾਨ ਨੇ ਦਰਖ਼ਤ ਨਾਲ ਲਟਕ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਤਾ ਲੱਗਿਆ ਹੈ ਕਿ ਨੌਜਵਾਨ 'ਤੇ ਕੁਝ ਕਰਜ਼ ਸੀ ਅਤੇ ਉਹ ਪੈਸੇ ਮੰਗਣ ਵਾਲਿਆਂ ਤੋਂ ਪਰੇਸ਼ਾਨ ਸੀ।

ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਥਰਮਲ ਪੁਲਸ ਘਟਨਾ ਸਥਾਨ 'ਤੇ ਪਹੁੰਚੀ ਅਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਦੇ ਮਨੀਕਰਨ, ਰਜਿੰਦਰ ਕੁਮਾਰ ਥਰਮਲ ਕਲੋਨੀ ਗੇਟ ਨੰਬਰ 2 ਰਾਮਲੀਲਾ ਗਰਾਉਂਡ ਪਹੁੰਚੇ। ਸਹਾਰਾ ਦੀ ਟੀਮ ਨੇ ਪੁਲਸ ਦੀ ਮੌਜੂਦਗੀ ਵਿਚ ਨੌਜਵਾਨ ਨੂੰ ਹੇਠਾਂ ਉਤਾਰਿਆ ਅਤੇ ਨੌਜਵਾਨ ਦੀ ਜੇਬ ਵਿਚ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਪਤਾ ਲੱਗਿਆ ਹੈ ਕਿ ਨੌਜਵਾਨ 'ਤੇ ਕਰਜ਼ਾ ਸੀ ਅਤੇ ਪੈਸੇ ਮੰਗਣ ਵਾਲਿਆਂ ਦਾ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪਰੇਸ਼ਾਨ ਸੀ।ਇਸ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਕਦਮ ਚੁੱਕਿਆ। ਮ੍ਰਿਤਕ ਦੀ ਪਛਾਣ ਹੈਪੀ 28 ਪੁੱਤਰ ਨਰਾਇਣ ਸਿੰਘ ਵਾਸੀ ਥਰਮਲ ਕਲੋਨੀ ਵਜੋਂ ਹੋਈ। ਸਹਾਰਾ ਦੀ ਟੀਮ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਥਾਣਾ ਥਰਮਲ ਦੀ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।

Shyna

This news is Content Editor Shyna