ਟਰੇਨ ਦੀ ਚਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

04/22/2019 11:10:44 PM

ਲੁਧਿਆਣਾ, (ਸਲੂਜਾ)— ਇਕ 35 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ 'ਚ ਟਰੇਨ ਦੀ ਚਪੇਟ 'ਚ ਆਉਣ ਨਾਲ ਮੌਤ ਹੋ ਗਈ। ਜੀ.ਆਰ.ਪੀ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੂੰ ਇਸ ਸਬੰਧੀ ਇਹ ਸੂਚਨਾ ਮਿਲੀ ਕਿ ਢੰਡਾਰੀ ਦੇ ਜੁਗਿਆਣਾ ਦੇ ਫਾਟਕ ਦੇ ਨੇੜੇ ਇਕ ਨੌਜਵਾਨ ਦੀ ਲਾਸ਼ ਰੇਲਵੇ ਟਰੈਕ 'ਤੇ ਪਈ ਹੈ। ਉਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਇਸ ਲਈ ਬਣਦੀ ਕਾਨੂੰਨੀ ਪਰਕਿਰਿਆ ਦੇ ਤਹਿਤ ਮ੍ਰਿਤਕ ਦੀ ਲਾਸ਼ ਨੂੰ ਪਛਾਣ ਦੇ ਲਈ ਅਗਲੇ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਗਿਆ ਹੈ।

KamalJeet Singh

This news is Content Editor KamalJeet Singh