ਪੈਦਲ ਜਾ ਰਹੀ ਔਰਤ ਨੂੰ ਟਰੱਕ ਨੇ ਦਰੜਿਆ, ਮੌਤ

09/16/2019 9:29:03 PM

ਲੁਧਿਆਣਾ, (ਰਿਸ਼ੀ)— ਬੇਟੀ ਨੂੰ ਮਿਲਣ ਲਈ ਪਟਿਆਲਾ ਜਾ ਰਹੀ ਮਹਿਲਾ ਨੂੰ ਸਮਰਾਲਾ ਚੌਕ ਨੇੜੇ ਓਵਰਸਪੀਡ ਟਰੱਕ ਨੇ ਕੁਚਲ ਦਿੱਤਾ। ਇਕੱਠੇ ਹੋਏ ਰਾਹਗੀਰਾਂ ਨੇ ਡਰਾਈਵਰ ਨੂੰ ਦਬੋਚ ਲਿਆ ਤੇ ਪੁਲਸ ਕੰਟਰੋਲ ਰੂਮ 'ਚ ਫੋਨ ਕਰ ਦਿੱਤਾ। ਮੌਕੇ 'ਤੇ ਪੁੱਜੀ ਪੁਲਸ ਨੇ ਟਰੱਕ ਤੇ ਚਾਲਕ ਨੂੰ ਗ੍ਰਿਫਤਾਰ ਕਰਕੇ ਥਾਣਾ ਡਵੀਜ਼ਨ ਨੰ. 7 'ਚ ਕੇਸ ਦਰਜ ਕੀਤਾ ਹੈ। ਦੋਸ਼ੀ ਡਰਾਈਵਰ ਦੀ ਪਛਾਣ ਹਰਵਿੰਦਰ ਸਿੰਘ 49 ਦੇ ਰੂਪ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਐੱਸ.ਐੱਚ.ਓ ਹਰਜਿਦਰ ਸਿੰਘ ਭੱਟੀ ਦੇ ਅਨੁਸਾਰ ਮ੍ਰਿਤਕਾ ਦੀ ਪਛਾਣ ਤਾਜਗੰਜ ਦੀ ਰਹਿਣ ਵਾਲੀ ਗੁਰਦੀਪ ਕੌਰ 45 ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਬੇਟੇ ਜਗਦੀਪ ਸਿੰਘ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਬੇਟੇ ਨੇ ਦੱਸਿਆ ਕਿ ਉਹ 3 ਭਰਾ ਭੈਣ ਹਨ। ਸੋਮਵਾਰ ਸਵੇਰੇ ਮਾਂ ਲਗਭਗ 9.30 ਵਜੇ ਵੱਡੀ ਬੇਟੀ ਨੂੰ ਮਿਲਣ ਪਟਿਆਲਾ ਜਾਣ ਲਈ ਘਰੋਂ ਨਿਕਲੀ ਸੀ। ਸਮਰਾਲਾ ਚੌਕ ਤੋਂ ਬੱਸ ਫੜਨ ਲਈ ਜਦ ਪੈਦਲ ਜਾ ਰਹੀ ਸੀ ਤਾਂ ਟਰਾਂਸਪੋਰਟ ਨਗਰ ਵੱਲੋਂ ਚੰਡੀਗੜ੍ਹ ਰੋਡ ਵੱਲ ਜਾ ਰਹੇ ਟਰੱਕ ਨੇ ਆਪਣੀ ਚਪੇਟ ਵਿਚ ਲੈ ਲਿਆ। ਪੁਲਸ ਅਨੁਸਾਰ ਮਹਿਲਾ ਨੇ ਮੌਕੇ 'ਤੇ ਦਮ ਤੋੜ ਦਿੱਤਾ।

KamalJeet Singh

This news is Content Editor KamalJeet Singh