ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

08/17/2019 11:45:18 PM

ਖੰਨਾ (ਜ.ਬ.)— ਸ਼ਹਿਰ ਦੇ ਨਗਰ ਸੁਧਾਰ ਟਰੱਸਟ ਨੇੜੇ ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ । ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ । ਹਾਦਸੇ ਦੀ ਜਾਂਚ ਕਰ ਰਹੇ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਵਿਅਕਤੀ ਸੜਕ ਕਰਾਸ ਕਰ ਰਿਹਾ ਸੀ ਤਾਂ ਤੇਜ਼ ਰਫਤਾਰ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸਦੇ ਨਾਲ ਉਸਦੀ ਮੌਤ ਹੋ ਗਈ ।
ਮ੍ਰਿਤਕ ਦੀ ਉਮਰ ਕਰੀਬ 55 ਸਾਲ ਹੋਣ ਦਾ ਅਨੁਮਾਨ ਹੈ। ਉਸਦੀ ਪਛਾਣ ਨਹੀਂ ਹੋ ਸਕੀ । ਪੁਲਸ ਵਲੋਂ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਪਛਾਣ ਨਾ ਹੋਣ ਦੀ ਸੂਰਤ 'ਚ ਪੁਲਸ ਨਗਰ ਕੌਂਸਲ ਦੇ ਸਹਿਯੋਗ ਨਾਲ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਵਾ ਦੇਵੇਗੀ ।

KamalJeet Singh

This news is Content Editor KamalJeet Singh