ਟਰੈਕਟਰ ਟਰਾਲੀ ਦੀ ਲਪੇਟ ਵਿਚ ਆਉਣ ਕਾਰਨ ਨੌਜਵਾਨ ਦੀ ਮੌਤ

05/26/2019 8:15:54 PM

ਸੰਦੌੜ/ਕੁੱਪ ਕਲਾਂ, (ਬੋਪਾਰਾਏ)— ਟਰੈਕਟਰ ਟਰਾਲੀ ਦੀ ਫੇਟ ਵੱਜਣ ਨਾਲ ਇੱਕ ਨੌਜਵਾਨ ਦੀ ਮੌਤ ਤੇ ਦੂਸਰਾ ਵਿਅਕਤੀ ਦੇ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਸ ਸੰਦੌੜ ਦੇ ਸਹਾਇਕ ਥਾਣੇਦਾਰ ਗੋਰਥ ਨਾਥ ਨੇ ਦੱਸਿਆ ਕਿ ਦੋ ਵਿਅਕਤੀ ਨੇੜਲੇ ਪਿੰਡ ਦਸੌਧਾ ਸਿੰਘ ਵਾਲਾ ਵਿਖੇ ਪਿਛਲੇ ਕਰੀਬ ਦਸ ਦਿਨਾਂ ਇੱਕ ਘਰ ਵਿਚ ਪੱਥਰ ਲਾਉਣ ਦਾ ਕੰਮ ਕਰਦੇ ਸਨ। ਸ਼ਾਮ ਨੂੰ ਕੰਮ ਬੰਦ ਕਰਕੇ ਨੇੜਲੇ ਸਹਿਰ ਮੰਡੀ ਅਹਿਮਦਗੜ੍ਹ ਵਿਖੇ ਵਾਪਸ ਜਾ ਰਹੇ ਸਨ ਤਾਂ ਪਿੰਡ ਝੁਨੇਰ ਦੇ ਨੇੜੇ ਇੱਟਾਂ ਦੇ ਭੱਠੇ ਕੋਲ ਜਾਂਦੇ ਸਮੇਂ ਉਹਨਾ ਦਾ ਮੋਟਰ ਸਾਈਕਲ ਟਰੈਕਟਰ ਟਰਾਲੀ ਦੀ ਲਪੇਟ 'ਚ ਆ ਗਿਆ ਤੇ ਉਨ੍ਹਾਂ 'ਚੋਂ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਸਰਾ ਸਾਥੀ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਿਛਾਣ ਮੁੰਹਮਦ ਅਹਿਸਾਨ (19) ਪੁੱਤਰ ਮੁੰਹਮਦ ਨਜੀਰ ਵਾਸੀ ਛੋਟੀ ਮਹਾਣੀ ਸਟੇਟ ਬਿਹਾਰ ਹਾਲ ਅਬਾਦ ਚਾਂਦ ਸਿਨੇਮਾ ਰੋਡ ਅਹਿਮਦਗੜ੍ਹ ਜਦ ਕਿ ਮ੍ਰਿਤਕ ਦੀ ਮਾਸੀ ਦਾ ਲੜਕਾ ਮੁੰਹਮਦ ਜਿਸਾਨ ਪੁੱਤਰ ਮੁੰਹਮਦ ਕਲਾਮ ਵਾਸੀ ਨੋਨੀ ਹਾਟ ਸਟੇਟ ਝਾਰਖੰਡ ਹਾਲ ਅਬਾਦ ਚਾਂਦ ਸਿਨੇਮਾ ਰੋਡ ਅਹਿਮਦਗੜ੍ਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੇੜਲੇ ਸਹਿਰ ਮਾਲੇਰਕੇਟਲਾ ਦੇ ਹਸਤਪਤਾਲ ਵਿਚ ਜੇਰੇ ਇਲਾਜ ਹੈ ਜਦ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ ਵਾਰਸਾ ਨੂੰ ਸੌਪ ਦਿੱਤੀ ਹੈ।ਸੰਦੌੜ ਪੁਲਸ ਨੇ ਜਖਮੀ ਵਿਅਕਤੀ ਦੇ ਬਿਆਨਾ ਦੇ ਅਧਾਰ ਤੇ ਨਾ-ਮਲੂਮ ਟਰੈਕਟਰ ਟਰਾਲੀ ਡਾਰਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਗਲੀ ਕਾਰਵਾਈ ਜਾਰੀ ਹੈ।

KamalJeet Singh

This news is Content Editor KamalJeet Singh