ਸੜਕ ਹਾਦਸੇ ''ਚ ਕਾਰ ਚਾਲਕ ਦੀ ਮੌਤ

05/23/2019 11:27:54 PM

ਖੰਨਾ (ਸੁਨੀਲ)— ਸ਼ਹਿਰ ਦੇ ਜਰਗ ਚੌਕ ਦੇ ਕੋਲ ਪੁੱਲ ਦੇ ਤੇ ਹੋਏ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ । ਮ੍ਰਿਤਕ ਦੀ ਪਹਿਚਾਣ ਮਾਨ ਸਿੰਘ ( 45 ) ਪੁੱਤਰ ਜਰਨੈਲ ਸਿੰਘ ਨਿਵਾਸੀ ਕਬੀਰ ਨਗਰ ਲੁਧਿਆਣਾ ਦੇ ਰੂਪ ਵਜੋਂ ਹੋਈ । ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਮਾਨ ਆਪਣੀ ਸੇਂਟਰੋ ਕਾਰ 'ਚ ਰਾਜਪੁਰੇ ਦੇ ਨਜ਼ਦੀਕੀ ਪਿੰਡ 'ਚ ਆਪਣੀ ਧੀ ਨੂੰ ਮਿਲਣ ਤੋਂ ਬਾਅਦ ਵਾਪਸ ਘਰ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਖੰਨਾ ਪਹੁੰਚਿਆ ਤਾਂ ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਕਾਰ ਚਾਲਕ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ, ਜਿਸ ਨੂੰ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਾਇਆ ਪਰ ਉਸਦੀ ਗੰਭਾਰ ਹਾਲਤ ਨੂੰ ਦੇਖਦੇ ਚੰਡੀਗੜ ਰੈਫਰ ਕਰ ਦਿੱਤਾ ਗਿਆ । ਜਦੋਂ ਉਸ ਨੂੰ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਤਾਂ ਉੱਥੇ ਡਾਕਟਰ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਪੁਲਿਸ ਵਲੋਂ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਦਿੱਤਾ ਹੈ ।

KamalJeet Singh

This news is Content Editor KamalJeet Singh