ਸੈਂਟਰਲ ਜੇਲ੍ਹ ''ਚ ਤਾਇਨਾਤ CRPF ਜਵਾਨ ਦੀ ਮੌਤ

05/24/2020 10:21:36 PM

ਲੁਧਿਆਣਾ, (ਸਿਆਲ)— ਸੈਂਟਰਲ ਜੇਲ੍ਹ 'ਚ ਤਾਇਨਾਤ ਸੀ. ਆਰ. ਪੀ. ਐੱਫ. ਜਵਾਨ ਦੀ ਸੀ. ਐੱਮ. ਸੀ ਹਸਪਤਾਲ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੀ. ਆਰ. ਪੀ. ਐੱਫ. ਜਵਾਨ ਮੌਰੇ ਸੰਤੋਸ਼ ਰਾਮ ਚੰਦਰ ਦੀ ਡਿਊਟੀ ਦੌਰਾਨ ਤਬੀਅਤ ਠੀਕ ਨਾ ਹੋਣ ਕਾਰਣ 23 ਮਈ ਨੂੰ ਸੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਜਿਸ ਦੀ ਐਤਵਾਰ ਮੌਤ ਹੋ ਗਈ। ਮ੍ਰਿਤਕ ਜਵਾਨ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਮੌਤ ਦੇ ਕਾਰਣਾ ਦਾ ਮਾਲੂਮ ਹੋ ਸਕੇਗਾ। ਜਵਾਨ ਦੀ ਮੌਤ ਨਾਲ ਸੀ. ਆਰ. ਪੀ. ਐੱਫ. ਅਧਿਕਾਰੀਆਂ ਤੇ ਕਰਮਚਾਰਿਆਂ 'ਚ ਸ਼ੋਕ ਦੀ ਲਹਿਰ ਹੈ।

KamalJeet Singh

This news is Content Editor KamalJeet Singh