ਸਿਵਲ ਹਸਪਤਾਲ ਵਿੱਚ ਲਾਸ਼ ਮਿਲਣ ਨਾਲ ਫੈਲੀ ਸਨਸਨੀ, ਠੰਡ ਨਾਲ ਮੌਤ ਹੋਣ ਦਾ ਖਦਸ਼ਾ

01/16/2021 3:15:55 PM

ਤਲਵੰਡੀ ਸਾਬੋ (ਮੁਨੀਸ਼): ਸਬ ਡਵੀਜਨ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹਸਪਤਾਲ ਦੇ ਉਡੀਕਘਰ ਵਿੱਚ ਇੱਕ ਅਣਪਛਾਤੇ ਵਿਅਕਤੀ ਲਾਸ਼ ਮਿਲੀ।ਤਲਵੰਡੀ ਸਾਬੋ ਪੁਲਸ ਨੇ ਲਾਸ਼ ਨੂੰ ਸ਼ਨਾਖਤ ਲਈ ਹਸਪਤਾਲ ਦੇ ਡੈੱਡ ਹਾਉਸ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੱਜ ਦੁਪਿਹਰ ਸਮੇਂ ਸਿਵਲ ਹਸਪਤਾਲ ਦੇ ਉਡੀਕ ਘਰ ਵਿੱਚ ਇੱਕ ਵਿਅਕਤੀ ਦੀ ਲਾਸ਼ ਦੇਖੀ ਗਈ ਜਿਸ ਦੀ ਜਾਣਕਾਰੀ ਹਸਪਤਾਲ ਪ੍ਰਬੰਧਕਾਂ ਨੂੰ ਮਿਲਦੇ ਹੀ ਉਨ੍ਹਾਂ ਤੁਰੰਤ ਤਲਵੰਡੀ ਸਾਬੋ ਪੁਲਸ ਨੂੰ ਜਾਣਕਾਰੀ ਦਿੱਤੀ,ਥਾਣਾ ਤਲਵੰਡੀ ਸਾਬੋ ਦੇ ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਹਸਪਤਾਲ ਪੁੱਜੇ ਜਿਨ੍ਹਾਂ ਸਹਾਰਾ ਕਲੱਬ ਦੇ ਵਰਕਰ ਧੰਨਾ ਸਿੰਘ, ਰਣਜੀਤ ਸਿੰਘ ਬਰਾੜ ਅਤੇ ਹੈਪੀ ਸਿੰਘ ਰਾਹੀ ਲਾਸ਼ ਨੂੰ ਹਸਪਤਾਲ ਦੇ ਡੈੱਡ ਹਾਉਸ ਵਿੱਚ 72 ਘੰਟੇ ਪਛਾਣ ਲਈ ਰੱਖ ਦਿੱਤਾ ਗਿਆਂ ਹੈ,ਜਾਂਚ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਅਾ ਕਿ ਉਕਤ ਵਿਅਕਤੀ ਦੀ ਮੌਤ ਠੰਡ ਕਰਕੇ ਹੋਈ ਲਗਦੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

Shyna

This news is Content Editor Shyna