ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਬਲਾਸਟ, 4 ਦੀ ਮੌਤ, 104 ਨਵੇ ਕੇਸ ਆਏ ਸਾਹਮਣੇ

04/21/2021 3:01:50 PM

ਫਿਰੋਜ਼ਪੁਰ/ਤਲਵੰਡੀ ਭਾਈ (ਕੁਮਾਰ, ਗੁਲਾਟੀ ): ਜ਼ਿਲ੍ਹਾ ਫਿਰੋਜ਼ਪੁਰ ਵਿਚ ਕੋਰੋਨਾ ਦਾ ਪ੍ਰਕੋਪ ਆਏ ਦਿਨ ਵੱਧ ਰਿਹਾ ਹੈ ਅਤੇ ਜਿਥੇ ਨਵੇਂ-ਨਵੇਂ ਲੋਕਾਂ ਦੀਆਂ ਕੋਰੋਨਾ ਦੀਆਂ ਰਿਪੋਰਟਾਂ ਪਾਜ਼ੇਟਿਵ ਆ ਰਹੀਆਂ ਹਨ, ਉਥੇ ਹੀ ਮੌਤਾਂ ਦੀ ਦਰ ਵੀ ਵੱਧਣ ਲੱਗੀ ਹੈ। ਸਿਵਲ ਸਰਜਨ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਅੱਜ 4 ਹੋਰ ਮੌਤਾਂ ਹੋ ਗਈਆਂ ਹਨ ਅਤੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 191 ਤੱਕ ਪਹੁੰਚ ਗਈ ਹੈ।

ਜਿਨ੍ਹਾਂ ਲੋਕਾਂ ਦੀਆਂ ਅੱਜ ਮੌਤਾਂ ਹੋਈਆਂ ਹਨ, ਉਨ੍ਹਾਂ ਵਿਚੋਂ ਬਲਾਕ ਫਿਰੋਜ਼ਪੁਰ ਅਰਬਨ ਏਰੀਆ ਦਾ ਇਕ 58 ਸਾਲਾ ਵਿਅਕਤੀ, ਇਕ ਮਮਦੋਟ ਬਲਾਕ ਦਾ 60 ਸਾਲਾ ਵਿਅਕਤੀ, ਇਕ ਬਲਾਕ ਕੱਸੂਆਣਾ ਦਾ 50 ਸਾਲਾ ਵਿਅਕਤੀ ਅਤੇ ਇਕ ਫਿਰੋਜ਼ਪੁਰ ਅਰਬਨ ਦਾ 85 ਸਾਲਾ ਵਿਅਕਤੀ ਹੈ। ਅੱਜ 104 ਹੋਰ ਲੋਕਾਂ ਦੀਆਂ ਰਿਪੋਰਟਾਂ ਕੋਰੋਨਾ ਪਾਜ਼ੇਟਿਵ ਆਈਆਂ ਹਨ, ਜਦਕਿ 19 ਠੀਕ ਹੋਏ ਹਨ। ਇਸ ਸਮੇਂ ਜ਼ਿਲ੍ਹਾ ਭਰ ਵਿਚ 725 ਕੋਰੋਨਾ ਮਰੀਜ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਕੁਲ 6447 ਕੋਰੋਨਾ ਮਰੀਜਾਂ ਦੀ ਪਛਾਣ ਹੋਈ ਸੀ, ਜਿਨ੍ਹਾਂ ਵਿਚੋਂ ਹੁਣ ਤੱਕ 5534 ਠੀਕ ਹੋ ਚੁੱਕੇ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna