ਬੁਢਲਾਡਾ ਖੇਤਰ ’ਚ ਤਿਆਰ ਲੰਗਰ ਦੀ ਜਰੂਰਤ ਹੋਵੇ ਤਾਂ ਗੁਰੂ ਘਰ ਕਮੇਟੀ ਹੈ ਹਾਜ਼ਰ : ਯਾਦਵਿੰਦਰ

03/29/2020 4:41:34 PM

ਬੋਹਾ (ਮਨਜੀਤ) - ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਇਤਿਹਾਸਿਕ ਗੁਰਦੁਆਰਾ ਪਾਹਿਨ ਸਾਹਿਬ ਪਿੰਡ ਸੈਦੇਵਾਲਾ ਵਲੋਂ ਲੋੜਵੰਦਾਂ ਨੂੰ ਖਾਣਾ ਤਿਆਰ ਕਰਕੇ ਪਿਛਲੇ ਇਕ ਹਫਤੇ ਤੋਂ ਮੁੰਹਿਮ ਵਿੱਢੀ ਹੋਈ ਹੈ ਤਾਂ ਕਿ ਲੋੜਵੰਦ ਪਰਿਵਾਰ ਭੁੱਖੇ ਨਾ ਸੌਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਪ੍ਰਧਾਨ ਯਾਦਵਿੰਦਰ ਸਿੰਘ, ਹੈੱਡ ਗ੍ਰੰਥੀ ਜਰਨੈਲ ਸਿੰਘ, ਮੀਤ ਗ੍ਰੰਥੀ ਹਰਪਾਲ ਸਿੰਘ ਨੇ ਦੱਸਿਆ ਕਿ ਹਰ ਰੋਜ ਸਵੇਰੇ 1 ਹਜ਼ਾਰ ਰੁਪਏ ਦਾ ਲੰਗਰ ਗੁਰੂ ਘਰ ਵਿਚ ਤਿਆਰ ਕੀਤਾ ਜਾਂਦਾ ਹੈ। ਤਿਆਰ ਕੀਤਾ ਗਿਆ ਲੰਗਰ ਅੱਜ ਬੋਹਾ ਨੇੜਲੇ ਭੱਠਿਆਂ ’ਤੇ ਭੇਜਿਆ ਗਿਆ ਤਾਂ ਜੋ ਪ੍ਰਵਾਸੀ ਮਜਦੂਰ ਭੁੱਖੇ ਨਾ ਰਹਿਣ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਨੂੰ ਵੀ ਬੋਹਾ-ਬੁਢਲਾਡਾ ਖੇਤਰ ਵਿੱਚ ਤਿਆਰ ਲੰਗਰ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਲੰਗਰ ਤਿਆਰ ਕਰ ਕੇ ਭੇਜਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਰਾਸ਼ਨ ਕੋਈ ਭੇਜ ਸਕਦਾ ਹੈ। ਇਹ ਲੰਗਰ ਲੋੜਵੰਦਾਂ ਨੂੰ ਹੀ ਤਿਆਰ ਕਰਕੇ ਆਪਣੇ ਸਾਧਨ ਰਾਹੀਂ ਭੇਜਿਆ ਜਾਵੇਗਾ। 
 

rajwinder kaur

This news is Content Editor rajwinder kaur