ਕੋਰੋਨਾ ਰੋਕੂ ਟੀਕਾਕਰਨ ਕੈਂਪ ਦਾ ਸੀ. ਜੇ. ਐੱਮ. ਏਕਤਾ ਉੱਪਲ ਨੇ ਲਿਆ ਜਾਇਜ਼ਾ

05/06/2021 6:00:54 PM

ਫਿਰੋਜ਼ਪੁਰ (ਕੁਮਾਰ)-ਸੀ. ਜੇ. ਐੱਮ. ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਨੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ 26 ਅਪ੍ਰੈਲ ਤੋਂ ਲਗਾਤਾਰ ਚੱਲ ਰਹੇ ਕੋਰੋਨਾ ਰੋਕੂ ਟੀਕਾਕਰਨ ਕੈਂਪ ਦਾ ਜਾਇਜ਼ਾ ਲਿਆ। ਇਸ ਮੌਕੇ ਕੋਆਰਡੀਨੇਟਰ ਦਲਜੀਤ ਕੌਰ ਨੇ ਇਸ ਕੈਂਪ ਦਾ ਸਰਵੇਖਣ ਕਰਵਾਇਆ। ਸੀ. ਜੇ. ਐੱਮ. ਨੇ ਇਸ ਮੌਕੇ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਟੀਕਾਕਰਨ ਦੀ ਪ੍ਰਕਿਰਿਆ ਦੀ ਸਪੈਸ਼ਲ ਜਾਂਚ ਕਰਦਿਆਂ ਸਕੂਲ ਪ੍ਰਿੰਸੀਪਲ, ਸਕੂਲ ਸਟਾਫ ਅਤੇ ਸਿਹਤ ਵਿਭਾਗ ਦੇ ਸਟਾਫ ਅਤੇ ਟੀਕਾਕਰਨ ਲਈ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸੁਝਾਅ ਵੀ ਦਿੱਤਾ ਕਿ ਵੱਧ ਤੋਂ ਵੱਧ ਟੀਕਾਕਰਨ ਕਰਵਾ ਕੇ ਇਸ ਨਾਮੁਰਾਦ ਮਹਾਮਾਰੀ ਦਾ ਖਾਤਮਾ ਕਰਨ ਲਈ ਇਕਜੁੱਟ ਹੋਵੋ।

Manoj

This news is Content Editor Manoj