ਕੋਰੋਨਾ ਮਹਾਮਾਰੀ ਤੋ ਬਚਣ ਲਈ ਸਮਾਜਿਕ ਦੂਰੀ ਰੱਖਣਾ, ਮਾਸਕ ਪਾਉਣਾ ਲਾਜਮੀ:ਐੱਸ.ਡੀ.ਐੱਮ

07/31/2020 2:49:32 PM

ਬਾਘਾਪੁਰਾਣਾ (ਅਜੇ ਗਰਗ): ਉਪ ਮੰਡਲ ਮੈਜਿਸਟ੍ਰੇਟ ਮੈਡਮ ਸਵਰਨਜੀਤ ਕੌਰ ਨੇ ਕਿਹਾ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆ ਦੀ ਪਾਲਣਾ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਹ ਦੇਖਣ 'ਚ ਆਉਂਦਾ ਹੈ ਕਿ ਲੋਕ ਮਾਸਕ ਪਾਉਣ ਤੋ ਪ੍ਰਹੇਜ ਕਰਦੇ ਹਨ ਘਰ ਤੋਂ ਬਾਹਰ ਜਾ ਕੇ ਵੀ ਮਾਸਕ ਦੀ ਵਰਤੋਂ ਨਹੀ ਕਰਦੇ ਅਤੇ ਸਮਾਜਿਕ ਦੂਰੀ ਬਣਾ ਕੇ ਨਹੀਂ ਰੱਖਦੇ, ਜਿਸ ਨਾਲ ਸੰਕਰਮਣ ਫੈਲਣ ਦਾ ਖਤਰਾ ਵੱਧ ਜਾਦਾ ਹੈ। ਅਜਿਹਾ ਇਨਸਾਨੀ ਜੀਵਨ ਲਈ ਬਹੁਤ ਹੀ ਘਾਤਕ ਹੈ।  

ਸਾਵਧਾਨੀਆਂ ਵਰਤਣ ਨਾਲ ਸੰਕਰਮਣ ਦਾ ਖਤਰਾ ਬਹੁਤ ਹੀ ਘੱਟ ਜਾਂਦਾ ਹੈ, ਇਸ ਲਈ ਲੋਕ ਮਾਸਕ ਦੀ ਵਰਤੋਂ ਜ਼ਰੂਰ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਤੱਥਾਂ ਤੇ ਆਧਾਰਤ ਜਾਣਕਾਰੀ ਹਾਸਲ ਕਰਨ ਲਈ ਕੋਵਾ ਐਪ ਬਹੁਤ ਕਾਰਗਰ ਸਾਬਤ ਹੋ ਰਹੀ ਹੈ। ਇਸ ਲਈ ਵੱਧ ਤੋਂ ਵੱਧ ਲੋਕਾਂ ਨੂੰ ਕੋਵਾ ਐਪ ਨੂੰ ਡਾਊਲੋਡ ਕਰਕੇ ਕੋਰੋਨਾ ਦੀ ਸਹੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਨਾਲ ਜੁੜਨ ਲਈ ਆਪਣੇ ਮੋਬਾਇਲ ਫੋਨ ਤੇ ਕੋਵਾ ਐਪ ਡਾਊਨਲੋਡ ਕੀਤਾ ਜਾਵੇ ਜਿਸ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕਦੀ ਹੈ।

Shyna

This news is Content Editor Shyna