1 ਜੂਨ ਤਕ ਬਿਨ੍ਹਾਂ ਜੁਰਮਾਨੇ ਦੇ ਬਿਜਲੀ ਬਿੱਲ ਦਾ ਭੁਗਤਾਨ ਕਰ ਸਕਣਗੇ ਖਪਤਕਾਰ

05/31/2020 10:42:36 AM

ਲੁਧਿਆਣਾ, (ਸਲੂਜਾ)— ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਪਾਵਰਕਾਮ ਨੇ ਘਰੇਲੂ ਸਮੇਤ ਸਾਰੇ ਕੈਟਾਗਰੀ ਨਾਲ ਸਬੰਧਤ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਦੇ ਮਾਮਲੇ 'ਚ ਵੱਡੀ ਰਾਹਤ ਦਿੱਤੀ ਹੈ । ਜਾਣਕਾਰੀ ਮੁਤਾਬਕ ਹੁਣ ਘਰੇਲੂ ਤੇ ਗੈਸ ਰਿਹਾਇਸ਼ੀ ਖਪਤਕਾਰ, ਜਿਨ੍ਹਾਂ ਦਾ ਬਿੱਲ 10 ਹਜ਼ਾਰ ਰੁਪਏ ਤਕ ਦਾ ਆਉਂਦਾ ਹੈ । ਇਸ ਤੋਂ ਇਲਾਵਾ ਸਮਾਲ, ਮੀਡੀਅਮ ਤੇ ਲਾਰਜ ਸਪਲਾਈ ਵਾਲੇ ਖਪਤਕਾਰ, ਜਿਨ੍ਹਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨ ਦੀ ਤਰੀਕ ਪਹਿਲਾਂ 20 ਮਾਰਚ ਸੀ ਤੇ ਉਸ ਤੋਂ ਬਾਅਦ 20 ਮਈ ਤੱਕ ਵਧਾ ਦਿੱਤੀ ਗਈ ਸੀ। ਹੁਣ ਇਹ ਸਾਰੇ ਖਪਤਕਾਰ ਬਿਨਾਂ ਜੁਰਮਾਨੇ ਦੇ 1 ਜੂਨ ਤੱਕ ਆਪਣੇ ਬਿਜਲੀ ਬਿੱਲਾਂ ਦੀ ਅਦਾਇਗੀ ਕਰ ਸਕਣਗੇ । ਨਾਲ ਹੀ ਇਹ ਵੀ ਰਾਹਤ ਦਿੱਤੀ ਗਈ ਹੈ ਕਿ ਜੇਕਰ ਕੋਈ ਖਪਤਕਾਰ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਬਿਜਲੀ ਦਾ ਪੂਰਾ ਬਿੱਲ ਨਹੀਂ ਭੁਗਤਾ ਸਕਦਾ ਤਾਂ ਉਹ ਬਿੱਲ ਦੀ ਅਦਾਇਗੀ 4 ਮਹੀਨਿਆਂ ਦੀਆਂ ਕਿਸ਼ਤਾਂ 'ਚ ਵੀ ਕਰ ਸਕਦਾ ਹੈ। ਅਜਿਹੇ ਖਪਤਕਾਰਾਂ ਨੂੰ 10 ਫੀਸਦੀ ਸਾਲਾਨਾ ਵਿਆਜ਼ ਲੱਗੇਗਾ। ਇਹ ਵੀ ਸਪੱਸ਼ਟ ਕੀਤਾ ਕਿ ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ 'ਤੇ ਕਿਸੇ ਵੀ ਖਪਤਕਾਰ ਦਾ ਬਿਜਲੀ ਕਨੈਕਸ਼ਨ 15 ਜੂਨ ਤਕ ਨਹੀਂ ਕੱਟਿਆ ਜਾਵੇਗਾ।

KamalJeet Singh

This news is Content Editor KamalJeet Singh