ਪੰਜਾਬ ’ਚ ਕਾਂਗਰਸ ਦੀ ਜਿੱਤ ਨੇ ਕੈਪਟਨ ਦਾ ਕੱਦ ਉੱਚਾ ਕੀਤਾ : ਜਥੇ. ਜ਼ੀਰਾ

05/24/2019 1:43:22 AM

ਮੱਖੂ, (ਅਕਾਲੀਆਂਵਾਲਾ)- ਪੰਜਾਬ ’ਚ ਅੱਜ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੋਰ ਵੀ ਸਿਆਸੀ ਕੱਦ ਉੱਚਾ ਕੀਤਾ ਹੈ। ਇਹ ਵਿਚਾਰ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਦੀ ਹੋਈ ਭਾਰੀ ਜਿੱਤ ਨਾਲ ਜਿਥੇ ਵਰਕਰਾਂ ’ਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਉਥੇ ਜ਼ੀਰਾ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਗਏ ਵੱਡੇ ਫਤਵੇ ਦੇ ਵੀ ਉਹ ਰਿਣੀ ਰਹਿਣਗੇ। ਇਸ ਫਤਵੇ ਨੇ ਲੋਕਾਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ। ਇਸ ਮੌਕੇ ਜ਼ੋਰਾਵਰ ਸਿੰਘ ਪੰਨੂ ਸਰਪੰਚ ਅਮੀਰ ਸ਼ਾਹ ਨੇ ਆਖਿਆ ਕਿ ਹੁਣ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਰਿਹਾ। ਨੰਬਰਦਾਰ ਗੁਰਦੀਪ ਸਿੰਘ ਗੁਰਾਲੀ ਨੇ ਵੀ ਕਿਹਾ ਕਿ ਇਸ ਜਿੱਤ ਨੇ ਜਥੇਦਾਰ ਜ਼ੀਰਾ ਪਰਿਵਾਰ ਦਾ ਮਾਣ ਵਧਾਇਆ ਹੈ । ਇਸ ਮੌਕੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ, ਚੇਅਰਮੈਨ ਰਸ਼ਪਾਲ ਸਿੰਘ ਦੀਨੇਕੇ, ਸਰਪੰਚ ਸੁਖਦੇਵ ਸਿੰਘ ਵੱਟੂ ਭੱਟੀ, ਜਸਕਰਨ ਸਿੰਘ ਭੁੱਲਰ ਆੜ੍ਹਤੀ, ਕਸ਼ਮੀਰ ਸਿੰਘ ਭੁੱਲਰ ਵੱਟੂ ਭੱਟੀ, ਸਲਵਿੰਦਰ ਸਿੰਘ ਅਵਾਨ ਪ੍ਰਧਾਨ ਸਹਿਕਾਰੀ ਸਭਾ ਬੰਬ, ਅਮਰਜੀਤ ਸਿੰਘ ਮਠਾੜੂ, ਸਰਪੰਚ ਮੇਹਰ ਸਿੰਘ ਬਾਹਰਵਾਲੀ, ਸਰਪੰਚ ਜਸਵੰਤ ਸਿੰਘ ਤਲਵੰਡੀ ਨਿਪਾਲਾ, ਸਰਪੰਚ ਸੁਰਜੀਤ ਸਿੰਘ ਲੱਲੇ, ਸੁਖਵੰਤ ਸਿੰਘ ਸਿੱਧੂ ਸੋਨੂੰ ਬੇਰੀਵਾਲਾ, ਸਰਪੰਚ ਮਲਕੀਤ ਸਿੰਘ ਬੱਬੂ ਬਾਬਾ ਬਸਤੀ ਅਮਰ ਸਿੰਘ, ਕੌਂਸਲਰ ਬਖ਼ਸ਼ੀਸ਼ ਸਿੰਘ ਨੂਰਪੁਰ, ਨੰਬਰਦਾਰ ਗੁਰਦੀਪ ਸਿੰਘ ਪਿੰਡ ਗੁਰਾਲੀ, ਸਰਪੰਚ ਜ਼ੋਰਾਵਰ ਸਿੰਘ ਪੰਨੂ, ਸਰਪੰਚ ਜੋਗਾ ਸਿੰਘ ਬੂਹ, ਰਾਜ ਸਿੰਘ ਬਾਠ ਅਮੀਰ ਸ਼ਾਹ, ਇੰਦਰਜੀਤ ਸਿੰਘ ਢਿੱਲੋਂ ਚਾਬ ਯੂ. ਐੱਸ. ਏ., ਗੁਰਦੇਵ ਸਿੰਘ ਢਿੱਲੋਂ ਯੂ. ਐੱਸ. ਏ., ਸੂਬਾ ਸਿੰਘ ਢਿੱਲੋਂ, ਯੂਥ ਆਗੂ ਗੁਰ ਉੱਪਲ ਕੈਨੇਡਾ, ਸਰਪੰਚ ਜਗੀਰ ਸਿੰਘ ਕਟੋਰਾ, ਸਰਪੰਚ ਜਨਕਰਾਜ ਸ਼ਰਮਾ ਵਾੜਾ ਪੋਹਵਿੰਡ, ਸਰਪੰਚ ਹਰਭਜਨ ਸਿੰਘ ਸਭਰਾ, ਸਤਬੀਰ ਸਿੰਘ ਭੁੱਲਰ ਸਰਪੰਚ ਜੋਗੇਵਾਲਾ, ਸਰਪੰਚ ਮਿਹਰ ਸਿੰਘ ਬਾਹਰ ਵਾਲੀ, ਸੁੱਖਾ ਸਿੰਘ ਕਟੋਰਾ, ਬਾਬਾ ਕਰਨੈਲ ਸਿੰਘ, ਸਰਪੰਚ ਸੁਖਦੇਵ ਸਿੰਘ ਚੱਕ ਖੰਨਾ, ਸਰਪੰਚ ਹਰਜਿੰਦਰ ਸਿੰਘ ਹਸ਼ਮਤ ਵਾਲਾ, ਸਰਪੰਚ ਗੁਰਪ੍ਰੀਤ ਸਿੰਘ ਬਿੱਟਾ ਠੱਠਾ, ਸਰਪੰਚ ਬਲਵਿੰਦਰ ਸਿੰਘ ਛੁਰੀ ਮਾਰਾਂ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa