SDM ਬੁਢਲਾਡਾ ਦੀ ਤਰੱਕੀ 'ਤੇ ਦਿੱਤੀਆਂ ਵਧਾਈਆਂ

05/27/2020 2:07:22 PM

ਬੁਢਲਾਡਾ( ਬਾਸਲ) : ਸਥਾਨਕ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ  ਵੱਲੋਂ ਐਸਡੀਐਮ ਅਦਿੱਤਿਆ ਡੇਚਲਵਾਲ ਨੂੰ ਉਨ੍ਹਾਂ ਦੀ ਤਰੱਕੀ 'ਤੇ ਵਧਾਈਆਂ ਦਿੱਤੀਆਂ ਗਈਆਂ। ਐਸੋਸੀਏਸ਼ਨ ਦੇ ਮੈਂਬਰਾਂ ਨੇ ਓਹਨਾ ਦੇ ਦਫ਼ਤਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਗੁਲਦਸਤੇ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਐਸ ਡੀ ਅੈਮ ਵੱਲੋਂ ਇਲਾਕੇ ਵਿਚ ਕੀਤੀਆਂ ਗਈਆ ਸੇਵਾਵਾ ਬਦਲੇ ਉਨ੍ਹਾਂ ਨੂੰ ਇੱਕ ਪ੍ਰਸੰਸਾ ਪੱਤਰ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਐਸਡੀਐਮ ਬੁਢਲਾਡਾ ਦੁਆਰਾ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਐਸਡੀਅੈਮ ਅਦਿਤੀਆ ਡੇਚਲਵਾਲ ਦੀ ਤਰੱਕੀ ਹੋ ਕੇ ਉਨ੍ਹਾਂ ਨੂੰ ਏਡੀਸੀ ਬਰਨਾਲਾ ਦੇ ਅਹੁਦੇ ਦੀ ਜਿੰਮੇਵਾਰੀ ਮਿਲੀ ਹੈ। ਇਸ ਮੋਕੇ 'ਤੇ ਮੂੰਹ 'ਤੇ ਮਾਸਕ ਅਤੇ ਸੋਸ਼ਲ ਡਿਸਟੈਸਿਗ ਦਾ ਖ਼ਾਸ ਧਿਆਨ ਰੱਖਿਆ ਗਿਆ। ਇਸ ਮੌਕੇ ਮੀਤ ਪ੍ਰਧਾਨ ਸੁਰਜੀਤ ਸਿੰਘ ਤੋਂ ਇਲਾਵਾ ਮੋਹਨ ਲਾਲ ਨੰਬਰਦਾਰ, ਪ੍ਰਿਤਪਾਲ ਸਿੰਘ ਪਾਲੀ, ਸਤੀਸ਼ ਗੋਇਲ, ਮਹਾਵੀਰ ਪ੍ਰਸਾਦ ਅਤੇ ਸੰਜੀਵ ਸਿੰਗਲਾ ਵੀ ਹਾਜ਼ਰ ਸਨ।

 

Harinder Kaur

This news is Content Editor Harinder Kaur